ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਸੁੰਦਰ ਪਿਚਾਈ; ਗੂਗਲ CEO ਏਆਈ ਸੰਮੇਲਨ ‘ਚ ਹੋਣਗੇ ਸ਼ਾਮਿਲ

Global Team
2 Min Read

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਇੰਡੀਆ ਏਆਈ (AI) ਇਮਪੈਕਟ ਸਮਿਟ 2026 ਦਾ ਆਯੋਜਨ ਹੋ ਰਿਹਾ ਹੈ ਅਤੇ ਇਸ ਵਿੱਚ ਹਿੱਸਾ ਲੈਣ ਲਈ ਦੁਨੀਆ ਭਰ ਦੇ ਚੋਟੀ ਦੇ ਟੈੱਕ ਦਿੱਗਜ ਭਾਰਤ ਆਏ ਹੋਏ ਹਨ। ਇਸੇ ਕੜੀ ਦੇ ਤਹਿਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨਾਲ ਏਆਈ ਸਮਿਟ ਸਮੇਤ ਕੁਝ ਹੋਰ ਤਕਨੀਕੀ ਵਿਸ਼ਿਆਂ ‘ਤੇ ਚਰਚਾ ਕੀਤੀ ਹੈ। ਅੱਜ ਸਵੇਰੇ ਸੁੰਦਰ ਪਿਚਾਈ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਵਿੱਚ ਗੂਗਲ ਦੇ ਹੋਰ ਪ੍ਰਤੀਨਿਧੀ ਵੀ ਸ਼ਾਮਲ ਹੋਏ।

ਪਿਚਾਈ ਦਿੱਲੀ ਵਿੱਚ ਚੱਲ ਰਹੇ ‘ਇੰਡੀਆ AI ਇਮਪੈਕਟ ਸਮਿਟ 2026’ ਵਿੱਚ ਹਿੱਸਾ ਲੈਣ ਆਏ ਹਨ। ਪਿਚਾਈ 20 ਫਰਵਰੀ ਨੂੰ ਸੰਮੇਲਨ ਵਿੱਚ ਆਪਣਾ ‘ਕੀ-ਨੋਟ’ ਭਾਸ਼ਣ ਦੇਣਗੇ। ਭਾਰਤੀ ਮੂਲ ਦੇ ਪਿਚਾਈ ਨੇ ਕਿਹਾ ਕਿ ‘ਦੇਸ਼ ਵਾਪਸ ਆਉਣਾ ਚੰਗਾ ਲੱਗਦਾ ਹੈ।’ ਦਿੱਲੀ ਪਹੁੰਚਣ ‘ਤੇ ‘X’ ‘ਤੇ ਆਪਣੀ ਪੋਸਟ ਵਿੱਚ ਪਿਚਾਈ ਨੇ ਕਿਹਾ ਕਿ ‘ਏਆਈ ਇਮਪੈਕਟ ਸਮਿਟ ਲਈ ਭਾਰਤ ਵਾਪਸ ਆ ਕੇ ਵਧੀਆ ਮਹਿਸੂਸ ਕਰ ਰਿਹਾ ਹਾਂ।

ਭਾਰਤ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (X) ‘ਤੇ ਲਿਖਿਆ, “‘ਇੰਡੀਆ ਏਆਈ ਇਮਪੈਕਟ ਐਕਸਪੋ 2026’ ਵਿਚਾਰਾਂ, ਨਵੀਨਤਾ ਅਤੇ ਉਦੇਸ਼ਾਂ ਦਾ ਇੱਕ ਸ਼ਕਤੀਸ਼ਾਲੀ ਸੰਗਮ ਹੈ। ਇਸ ਨੇ ਵਿਸ਼ਵ ਭਲਾਈ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਭਵਿੱਖ ਨੂੰ ਨਵਾਂ ਰੂਪ ਦੇਣ ਵਿੱਚ ਭਾਰਤੀ ਪ੍ਰਤਿਭਾ ਦੀ ਅਸਧਾਰਨ ਸਮਰੱਥਾ ਦਾ ਪ੍ਰਦਰਸ਼ਨ ਕੀਤਾ।” ਦੱਸ ਦਈਏ ਕਿ ਲਗਭਗ 70,000 ਵਰਗ ਮੀਟਰ ਖੇਤਰ ਵਿੱਚ ਫੈਲੀ ਇਹ ਪ੍ਰਦਰਸ਼ਨੀ ਵਿਸ਼ਵਵਿਆਪੀ ਤਕਨਾਲੋਜੀ ਕੰਪਨੀਆਂ, ਸਟਾਰਟਅੱਪਸ, ਅਕਾਦਮਿਕ ਅਤੇ ਖੋਜ ਸੰਸਥਾਵਾਂ, ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਇੱਕ ਨਾਲ ਲਿਆਉਂਦੀ ਹੈ।

ਪ੍ਰਦਰਸ਼ਨੀ ਵਿੱਚ 13 ਦੇਸ਼ਾਂ ਦੇ ਮੰਡਪ ਵੀ ਹਨ ਜੋ ਏਆਈ (AI) ਈਕੋਸਿਸਟਮ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਪ੍ਰਦਰਸ਼ਿਤ ਕਰਦੇ ਹਨ। ਇਹਨਾਂ ਵਿੱਚ ਆਸਟਰੇਲੀਆ, ਜਾਪਾਨ, ਰੂਸ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਨੀਦਰਲੈਂਡ, ਸਵਿਟਜ਼ਰਲੈਂਡ, ਸਰਬੀਆ, ਐਸਟੋਨੀਆ, ਤਾਜਿਕਸਤਾਨ ਅਤੇ ਅਫਰੀਕਾ ਦੇ ਪੈਵੇਲੀਅਨ ਸ਼ਾਮਲ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment