ਨਵੀਂ ਦਿੱਲੀ: ਦੇਸ਼ ਦੀ ਨਵੇਂ ਸੰਸਦ ਭਵਨ ਦਾ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਨੀਂਹ ਪੱਥਰ ਰੱਖ ਦਿੱਤਾ ਹੈ। ਨੀਂਹ ਪੱਥਰ ਰੱਖਣ ਤੋਂ ਪਹਿਲਾਂ ਭੂਮੀ ਪੂਜਨ ਕੀਤਾ ਗਿਆ। ਇਸ ਭਵਨ ਦਾ ਨਿਰਮਾਣ 2022 ਤੱਕ ਪੂਰਾ ਹੋਣ ਦਾ ਅਨੁਮਾਨ ਹੈ। ਇਸ ਨੂੰ ਬਣਾਉਨ ਵਿੱਚ ਕੁੱਲ 971 ਕਰੋੜ ਰੁਪਏ ਦੀ ਲਾਗਤ ਆਵੇਗੀ।
ਨਵੀਂ ਸੰਸਦ ਲਈ 64,500 ਵਰਗ ਮੀਟਰ ਖੇਤਰ ਲਿਆ ਗਿਆ ਹੈ। ਇਸ ਇਮਰਾਤ ‘ਚ ਇੱਕਠੇ 1,224 ਸੰਸਦ ਮੈਂਬਰ ਬੈਠ ਸਕਦੇ ਹਨ। ਨਵੇਂ ਭਵਨ ਵਿੱਚ ਲੋਕਸਭਾ ਅੰਦਰ 888 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਇਸੇ ਤਰ੍ਹਾਂ ਰਾਜਸਭਾ ਵਿੱਚ 384 ਮੈਂਬਰ ਬੈਠ ਸਕਣਗੇ।
ਪੁਰਾਣੀ ਸੰਸਦ ਦਾ ਨਿਰਮਾਣ 1921 ਵਿੱਚ ਕੀਤਾ ਗਿਆ ਸੀ। ਸਾਲ 2022 ਵਿੱਚ ਇਸ ਨੂੰ ਪੁਰੇ 100 ਸਾਲ ਹੋ ਜਾਣਗੇ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਨਵਾਂ ਭਵਨ ਤਿਆਰ ਹੋ ਜਾਵੇਗਾ। ਭਵਨ ਦੇ ਨਿਰਮਾਣ ਲਈ 2000 ਲੋਕ ਸਿੱਧੇ ਤੌਰ ਅਤੇ 9 ਹਜ਼ਾਰ ਲੋਕ ਅਸਿੱਧੇ ਰੂਪ ਵਿੱਚ ਨਿਰਮਾਣ ਕਾਰਜ ‘ਚ ਸ਼ਾਮਲ ਹੋਣਗੇ। ਇਸ ਨੂੰ ਬਣਾਉਨ ਦਾ ਜ਼ਿੰਮਾ ਟਾਟਾ ਪ੍ਰੋਜੈਕਟ ਨੂੰ ਦਿੱਤਾ ਗਿਆ ਹੈ।