ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੱਡਾ ਹਮਲਾ ਕੀਤਾ ਹੈ। ਦਿੱਲੀ ਵਿਧਾਨ ਸਭਾ ਵਿੱਚ ਇੱਕ ਭਾਸ਼ਣ ਦੌਰਾਨ, ਉਨ੍ਹਾਂ ਕਿਹਾ ‘ਮੋਦੀ ਬਹੁਤ ਤਾਕਤਵਰ ਹਨ, ਬੇਅੰਤ ਪੈਸਾ ਹੈ ਪਰ ਮੋਦੀ ਭਗਵਾਨ ਨਹੀਂ ।’ ਉਹਨਾਂ ਨੇ ਕਿਹਾ ਕਿ ਇਸ ਸੰਸਾਰ ਵਿੱਚ ਭਗਵਾਨ ਹੈ, ਕੋਈ ਸ਼ਕਤੀ ਤਾਂ ਹੈ, ਉਹ ਮੇਰੇ ਨਾਲ ਹੈ। ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ।’ ਭਾਸ਼ਣ ਦੌਰਾਨ ‘ਆਪ’ ਕਨਵੀਨਰ ਨੇ ਮੋਦੀ ਨੂੰ ਚੈਲੰਜ ਕਰਦਿਆਂ ਕਿਹਾ, ‘ਜੇ ਤੁਸੀਂ ਭਾਜਪਾ ਦੇ ਦੋ ਲੋਕਾਂ ਨੂੰ ਜੇਲ੍ਹ ‘ਚ ਡੱਕ ਦਿਓਗੇ ਤਾਂ ਪਾਰਟੀ ਪਲਾਂ ‘ਚ ਹੀ ਟੁੱਟ ਜਾਵੇਗੀ।’
ਕੇਜਰੀਵਾਲ ਨੇ ਆਪਣੇ ਭਾਸ਼ਣ ‘ਚ ਭਾਜਪਾ ‘ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦਾ ਮੁੱਖ ਏਜੰਡਾ ਉਨ੍ਹਾਂ ਦੀ ਸਰਕਾਰ ਨੂੰ ਅਸਥਿਰ ਕਰਨਾ ਹੈ। ਕੇਜਰੀਵਾਲ ਨੇ ਕਿਹਾ, ”ਜੇ ਤੁਹਾਡੀ ਪਾਰਟੀ ਦੇ ਦੋ ਲੋਕਾਂ ਨੂੰ ਜੇਲ ‘ਚ ਡੱਕ ਦਿੱਤਾ ਜਾਵੇ ਤਾਂ ਪਾਰਟੀ ਪਲਾਂ ਵਿੱਚ ਹੀ ਟੁੱਟ ਜਾਏਗੀ। ਸਾਡੇ ਨੇਤਾਵਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਪਰ ਸਾਡੀ ਪਾਰਟੀ ਟੁੱਟੀ ਨਹੀਂ।” ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੇ ਕੱਟੜ ਸਮਰਥਕ ਵੀ ਇਹ ਨਹੀਂ ਕਹਿੰਦੇ ਕਿ ਕੇਜਰੀਵਾਲ ਬੇਈਮਾਨ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਭਾਜਪਾ ਵੱਲੋਂ ਉਨ੍ਹਾਂ ਦੇ ਕੰਮ ‘ਚ ਵਿਘਨ ਪਏ ਗਏ ਪਰ ‘ਆਪ’ ਦਿੱਲੀ ਵਾਸੀਆਂ ਦਾ ਭਰੋਸਾ ਟੁੱਟਣ ਨਹੀਂ ਦੇਏਗੀ। ਉਨ੍ਹਾਂ ਬਜ਼ੁਰਗਾਂ ਅਤੇ ਸ਼ਰਧਾਲੂਆਂ ਦੀ ਪੈਨਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਬਜ਼ੁਰਗਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਅਤੇ ਤੀਰਥ ਯਾਤਰਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ, ਪਰ ਹੁਣ ਉਹ ਵਾਪਿਸ ਆ ਗਏ ਅਤੇ ਹੁਣ ਮੁੜ ਤੋਂ ਸ਼ੁਰੂ ਕਰਨਗੇ।
मुख्यमंत्री पद से इस्तीफा देने के बाद विधानसभा में पहली बार बोले @ArvindKejriwal जी
WATCH FULL SPEECH👇 pic.twitter.com/cOVMvR8WO9
— AAP (@AamAadmiParty) September 26, 2024
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਹੁਣ ਦਿੱਲੀ ਦੇ ਪੇਂਡੂ ਬੱਚੇ ਬੱਸ ਮਾਰਸ਼ਲ ਦਾ ਕੰਮ ਨਹੀਂ ਕਰ ਸਕਦੇ, ਪਰ ਇਸ ਸਮੱਸਿਆ ਦੇ ਹੱਲ ਲਈ ਕਦਮ ਚੁੱਕੇ ਜਾਣਗੇ। ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ ਦਿੱਲੀ ਦੇ ਲੋਕ ਪਿਛਲੇ 27 ਸਾਲਾਂ ਤੋਂ ਭਾਜਪਾ ਨੂੰ ਵੋਟ ਨਹੀਂ ਪਾ ਰਹੇ ਹਨ ਅਤੇ ਭਾਜਪਾ ਉਨ੍ਹਾਂ ਦੇ ਨਾਂ ਦੀ ਦੁਰਵਰਤੋਂ ਕਰਕੇ ਜਨਤਾ ਤੋਂ ਵੋਟਾਂ ਮੰਗਣਾ ਚਾਹੁੰਦੀ ਹੈ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਵੀ ਸੜਕਾਂ ਦੀ ਮੁਰੰਮਤ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਮੈਂ ਵੋਟਾਂ ਮੰਗਣ ਆਵਾਂਗਾ ਤਾਂ ਕਹਾਂਗਾ ਕਿ ਕੇਜਰੀਵਾਲ ਆ ਗਿਆ ਹੈ, ਤੁਹਾਡੀਆਂ ਸੜਕਾਂ ਦੀ ਮੁਰੰਮਤ ਕਰਵਾ ਦੇਏਗਾ।