PM ਮੋਦੀ ਨੇ ਏਸ਼ੀਆ ਦੇ ਸਭ ਤੋਂ ਵੱਡੇ ਨਿੱਜੀ ਹਸਪਤਾਲ ਦਾ ਕੀਤਾ ਉਦਘਾਟਨ, ਜਾਣੋ ਖਾਸੀਅਤ

Global Team
2 Min Read

ਫਰੀਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਫਰੀਦਾਬਾਦ ‘ਚ ਏਸ਼ੀਆ ਦੇ ਸਭ ਤੋਂ ਵੱਡੇ ਨਿੱਜੀ ਮਲਟੀ ਸਪੈਸ਼ਿਐਲਿਟੀ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਹਰਿਆਣਾ ਦੇ ਪ੍ਰਧਾਨ ਮਨੋਹਰ ਲਾਲ, , ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਕੇਂਦਰੀ ਮੰਤਰੀ ਅਤੇ ਫਰੀਦਾਬਾਦ ਦੇ ਸੰਸਦ ਮੈਂਬਰ ਕ੍ਰਿਸ਼ਨ ਪਾਲ ਗੁੱਜਰ, ਅੰਮਾ ਦੇ ਨਾਂ ਤੋਂ ਪ੍ਰਸਿੱਧ ਅਤਿ-ਆਧੁਨਿਕ ਗੁਰੂ ਮਾਤਾ ਅੰਮ੍ਰਿਤਾਨੰਦਮਈ ਵੀ ਮੌਜੂਦ ਹਨ। ਹਸਪਤਾਲ ਦਾ ਨਿਰਮਾਣ ਅੰਮ੍ਰਿਤਾਨੰਦਮਈ ਮਿਸ਼ਨ ਟਰੱਸਟ ਵਲੋਂ ਕੀਤਾ ਗਿਆ ਹੈ। ਇਸ ਨੂੰ 6,000 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਾਇਆ ਗਿਆ ਹੈ।

ਕੀ ਹੈ ਖਾਸੀਅਤ?

ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ 133 ਏਕੜ ਖੇਤਰ ’ਚ ਬਣਿਆ ਹੈ, ਇਹ ਸੁਪਰ-ਸਪੈਸ਼ਿਐਲਿਟੀ ਹਸਪਤਾਲ 2600 ਬਿਸਤਰਿਆਂ ਦਾ ਹੈ। ਹਸਪਤਾਲ ਵਿੱਚ ਹਰ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਉਪਲਬਧ ਹੋਣਗੀਆਂ। ਹਸਪਤਾਲ ਵਿੱਚ 12 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਅਤੇ 700 ਡਾਕਟਰਾਂ ਦੀ ਸਹੂਲਤ ਹੋਵੇਗੀ। ਇੱਕ ਚਾਰ ਸਿਤਾਰਾ ਹੋਟਲ, ਇੱਕ ਮੈਡੀਕਲ ਕਾਲਜ, ਇੱਕ ਨਰਸਿੰਗ ਕਾਲਜ, ਹੈਲਥ ਸਾਇੰਸਜ਼ ਲਈ ਇੱਕ ਕਾਲਜ, ਇਕ ਰਿਹੈਬਲੀਟੇਸ਼ਨ ਸੈਂਟਰ ਤੇ ਮਰੀਜ਼ਾਂ ਲਈ ਇੱਕ ਹੈਲੀਪੈਡ ਵੀ ਹੈ। ਇਸ ਤੋਂ ਇਲਾਵਾ ਮਰੀਜ਼ਾਂ ਦੇ ਰਿਸ਼ਤੇਦਾਰਾਂ ਲਈ 498 ਕਮਰਿਆਂ ਵਾਲਾ ਗੈਸਟ ਹਾਊਸ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਹਨ।

ਇੱਥੇ 81 ਤਰ੍ਹਾਂ ਦੀਆਂ ਵਿਸ਼ੇਸ਼ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਜਿਸ ’ਚ ਕਾਰਡੀਆਕ ਸਾਇੰਸ, ਨਿਊਰੋ ਸਾਇੰਸ, ਗੈਸਟਰੋ ਸਾਇੰਸ, ਰੇਨਲ, ਟਰਾਮਾ ਟਰਾਂਪਲਾਂਟ, ਮਦਰ ਐਂਡ ਚਾਈਲਡ ਕੇਅਰ ਸ਼ਾਮਲ ਹੋਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment