ਹੈਦਰਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਤੱਕ ਚੱਲਣ ਵਾਲੀ 8ਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਆਰਥਿਕਤਾ ਨੂੰ ਫਾਇਦਾ ਹੋਵੇਗਾ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਨੂੰ ਤਿਉਹਾਰੀ ਮਾਹੌਲ ਵਿੱਚ ਅੱਜ ਇੱਕ ਸ਼ਾਨਦਾਰ ਤੋਹਫ਼ਾ ਮਿਲ ਰਿਹਾ ਹੈ। ਵੰਦੇ ਭਾਰਤ ਐਕਸਪ੍ਰੈਸ ਇੱਕ ਤਰ੍ਹਾਂ ਨਾਲ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਸਾਂਝੇ ਸੱਭਿਆਚਾਰ ਅਤੇ ਸਾਂਝੀ ਵਿਰਾਸਤ ਨੂੰ ਜੋੜ ਦੇਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਜਨਵਰੀ ਨੂੰ ਦੇਸ਼ ਦੀ 7ਵੀਂ ਐਡਵਾਂਸ ਹਾਈ-ਸਪੀਡ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਦੇਸ਼ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਉਦਘਾਟਨ 18 ਫਰਵਰੀ 2019 ਨੂੰ ਕੀਤਾ ਗਿਆ ਸੀ। ਇਹ ਟਰੇਨ ਦਿੱਲੀ ਤੋਂ ਵਾਰਾਣਸੀ ਵਿਚਕਾਰ ਚੱਲ ਰਹੀ ਹੈ।
ਵੰਦੇ ਭਾਰਤ ਐਕਸਪ੍ਰੈਸ ਦੀ ਸੂਚੀ
ਵਾਰਾਣਸੀ – ਨਵੀਂ ਦਿੱਲੀ (22435) / ਨਵੀਂ ਦਿੱਲੀ – ਵਾਰਾਣਸੀ (22436)
ਕਟੜਾ – ਨਵੀਂ ਦਿੱਲੀ (22439) / ਨਵੀਂ ਦਿੱਲੀ – ਕਟੜਾ (22440)
ਮੁੰਬਈ ਸੈਂਟਰਲ – ਗਾਂਧੀਨਗਰ (20901)/ ਗਾਂਧੀਨਗਰ – ਮੁੰਬਈ ਸੈਂਟਰਲ (20902)
ਨਵੀਂ ਦਿੱਲੀ – ਅੰਬ ਅੰਦੌਰਾ (22447) / ਅੰਬ ਅੰਦੌਰਾ – ਨਵੀਂ ਦਿੱਲੀ (22448)
ਚੇਨਈ – ਮੈਸੂਰ (20608)/ ਮੈਸੂਰ – ਚੇਨਈ (20607)
ਬਿਲਾਸਪੁਰ – ਨਾਗਪੁਰ (20825) / ਨਾਗਪੁਰ – ਬਿਲਾਸਪੁਰ (20826)
ਹਾਵੜਾ – ਨਿਊ ਜਲਪਾਈਗੁੜੀ (22301) / ਨਿਊ ਜਲਪਾਈਗੁੜੀ – ਹਾਵੜਾ (22302)