ਨਵੀਂ ਦਿੱਲੀ : ਪੀਐੱਮ ਮੋਦੀ ਨੇ ਅਮਰੀਕਾ ਦੇ 244ਵੇਂ ਆਜ਼ਾਦੀ ਦਿਹਾੜੇ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕੀ ਨਾਗਰਿਕਾਂ ਨੂੰ ਵਧਾਈ ਦਿੱਤੀ। ਪੀਐੱਮ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਟਵੀਟ ‘ਚ ਲਿਖਿਆ, ” ਮੈਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕੀ ਲੋਕਾਂ ਨੂੰ 244ਵੇਂ ਆਜ਼ਾਦੀ ਦਿਹਾੜੇ ਮੌਕੇ ‘ਤੇ ਵਧਾਈ ਦਿੰਦਾ ਹਾਂ।” ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ ਅਸੀਂ ਆਜ਼ਾਦ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਹੱਕ ਵਿੱਚ ਹਾਂ ਅਤੇ ਇੰਨ੍ਹਾਂ ਕਦਰਾਂ-ਕੀਮਤਾਂ ਨੂੰ ਲੈ ਕੇ ਇਹ ਦਿਨ ਮਨਾਇਆ ਜਾਂਦਾ ਹੈ।
I congratulate @POTUS @realDonaldTrump and the people of the USA on the 244th Independence Day of the USA. As the world's largest democracies, we cherish freedom and human enterprise that this day celebrates. @WhiteHouse
— Narendra Modi (@narendramodi) July 4, 2020
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਐੱਮ ਮੋਦੀ ਦੇ ਇਸ ਵਧਾਈ ਸੰਦੇਸ਼ ‘ਤੇ ਟਵੀਟ ਰਾਹੀਂ ਕਿਹਾ,“ ਧੰਨਵਾਦ ਮੇਰੇ ਦੋਸਤ, ਅਮਰੀਕਾ ਭਾਰਤ ਨੂੰ ਪਿਆਰ ਕਰਦਾ ਹੈ।” ਪੀਐੱਮ ਮੋਦੀ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਯੂਜ਼ਰਸ ਨੇ ਵੀ ਮੋਦੀ ਦਾ ਧੰਨਵਾਦ ਕੀਤਾ। ਅਫਰੀਕੀ-ਅਮਰੀਕੀ ਗਾਇਕ ਮੈਰੀ ਮਿਲਬੇਨ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਅਤੇ ਮੁੱਲਵਾਨ ਦੋਸਤ ਦੇ ਰੂਪ ‘ਚ ਭਾਰਤ ਨੂੰ ਪਾ ਕੇ ਅਮਰੀਕਾ ਧੰਨ ਹੋ ਗਿਆ।
ਦੱਸਣਯੋਗ ਹੈ ਕਿ ਅਮਰੀਕਾ 1776 ਬਰਤਾਨਵੀ ਸਾਮਰਾਜ ਤੋਂ ਆਜ਼ਾਦੀ ਦੇ ਘੋਸ਼ਣਾ ਪੱਤਰ ਦੇ ਪ੍ਰਕਾਸ਼ਨ ਦੇ ਰੂਪ ‘ਚ ਹਰ ਸਾਲ 4 ਜੁਲਾਈ ਨੂੰ ਅਮਰੀਕੀ ਆਜ਼ਾਦੀ ਦਿਹਾੜਾ ਮਨਾਉਂਦਾ ਹੈ।