ਪੰਜਾਬੀ ਯੂਨੀਵਰਸਿਟੀ ਕੈਂਪਸ ‘ਚ ਸਫ਼ਾਈ ਸੇਵਕਾ ਨੇ ਲਗਾਇਆ ਕੂੜੇ ਦਾ ਢੇਰ

Rajneet Kaur
1 Min Read

ਪਟਿਆਲਾ : ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਤੇ ਪੱਕੇ ਕਾਮਿਆਂ ਤੋਂ ਸਫ਼ਾਈ ਕਰਾਉਣ ਤੋਂ ਭੜਕੇ ਧਰਨਾਕਾਰੀ ਸਫਾਈ ਸੇਵਕਾ ਨੇ ਪੰਜਾਬੀ ਯੂਨੀਵਰਸਿਟੀ ਕੈਂਪਸ  ‘ਚ ਕੂੜੇ ਦੇ ਢੇਰ ਲੱਗਾ ਦਿੱਤੇ ਹਨ। ਪ੍ਰਦਰਸ਼ਨਕਾਰੀ ਸਫ਼ਾਈ ਸੇਵਕ‍ ਪਿਛਲੇ 18 ਦਿਨਾ ਤੋਂ ਧਰਨੇ ਤੇ ਬੈਠੇ ਹੋਏ ਹਨ।

ਵਰਸਿਟੀ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਪੱਕੇ ਕਰਨ ਦੀ ਮੰਗ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀ ਅਤੇ ਪੱਕੇ ਕਾਮਿਆਂ ਤੋਂ ਸਫਾਈ ਕਰਵਾਈ ਗਈ ਜਿਸ ਤੋਂ ਬਾਅਦ ਧਰਨੇ ਉੱਤੇ ਬੈਠੇ ਕਰਮਚਾਰੀ ਭੜਕ ਗਏ।

ਜਿਸ ਤੋਂ ਬਾਅਦ ਭੜਕੇ ਕੱਚੇ ਕਾਮਿਆਂ ਨੇ ਕੂੜੇ ਦੇ ਵੱਡੇ ਵੱਡੇ ਢੇਰ ਕੈਂਪਸ ਦੇ ਬਾਹਰ ਲਗਾ ਦਿਤੇ ਹਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਪਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment