ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਖ਼ਤਮ ਨਹੀਂ ਹੋਇਆ ਹੈ ਅਤੇ ਇਹ ਵਾਰ-ਵਾਰ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਖਿਲਾਫ ਲਗਾਤਾਰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।
ਪੀਐਮ ਮੋਦੀ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕਿ ‘ਬਹਿਰੂਪੀਆ’ ਕੋਵਿਡ-19 ਕਦੋਂ ਫਿਰ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਟੀਕਿਆਂ ਦੀਆਂ 185 ਕਰੋੜ ਖੁਰਾਕਾਂ ਦੇਣ ਦਾ ਕੰਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ।ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਵੰਥਾਲੀ ਵਿਖੇ ਮਾਂ ਉਮੀਆ ਧਾਮ ਦੇ ਮਹਾਪੱਤੋਤਸਵ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਹ ਪ੍ਰੋਗਰਾਮ ਕੱਦਵਾ ਪਾਟੀਦਾਰ ਭਾਈਚਾਰੇ ਦੀ ਦੇਵੀ ਮੰਨੀ ਜਾਂਦੀ ਮਾਂ ਉਮੀਆ ਦੇ ਮੰਦਰ ਦੇ 14ਵੇਂ ਸਥਾਪਨਾ ਦਿਵਸ ‘ਤੇ ਆਯੋਜਿਤ ਕੀਤਾ ਗਿਆ ਸੀ।
ਪੀਐਮ ਮੋਦੀ ਨੇ ਮਾਂ ਉਮੀਆ ਦੇ ਸ਼ਰਧਾਲੂਆਂ ਨੂੰ ਰਸਾਇਣਕ ਖਾਦਾਂ ਦੇ ਖ਼ਤਰੇ ਤੋਂ ਧਰਤੀ ਮਾਂ ਨੂੰ ਬਚਾਉਣ ਲਈ ਕੁਦਰਤੀ ਖੇਤੀ ਦੇ ਤਰੀਕੇ ਅਪਣਾਉਣ ਦੀ ਅਪੀਲ ਕੀਤੀ।ਉਨ੍ਹਾਂ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਕਰਵਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਪ੍ਰੋਗਰਾਮ ਤਹਿਤ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਵਿੱਚ ਮਦਦ ਕਰਨ ਦੀ ਅਪੀਲ ਵੀ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ, ‘ਕੋਰੋਨਾ ਵਾਇਰਸ (ਗਲੋਬਲ ਮਹਾਂਮਾਰੀ) ਇੱਕ ਵੱਡਾ ਸੰਕਟ ਸੀ ਅਤੇ ਅਸੀਂ ਇਹ ਨਹੀਂ ਕਹਿ ਰਹੇ ਕਿ ਸੰਕਟ ਖਤਮ ਹੋ ਗਿਆ ਹੈ। ਇਹ ਕੁਝ ਸਮੇਂ ਲਈ ਰੁਕਿਆ ਹੋ ਸਕਦਾ ਹੈ, ਪਰ ਸਾਨੂੰ ਨਹੀਂ ਪਤਾ ਕਿ ਇਹ ਦੁਬਾਰਾ ਕਦੋਂ ਆਵੇਗਾ। ਇਹ ਇੱਕ ‘ਬਹਿਰੂਪੀਆ’ ਰੋਗ ਹੈ। ਇਸ ਨੂੰ ਰੋਕਣ ਲਈ ਲਗਭਗ 185 ਕਰੋੜ ਡੋਜ਼ ਦਿੱਤੀਆਂ ਗਈਆਂ ਹਨ, ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਹ ਤੁਹਾਡੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ।