ਵੈਕਸੀਨ, ਆਕਸੀਜਨ ਤੇ ਦਵਾਈਆਂ ਦੇ ਨਾਲ ਪ੍ਰਧਾਨ ਮੰਤਰੀ ਵੀ ਗਾਇਬ: ਰਾਹੁਲ ਗਾਂਧੀ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਸਾਰੇ ਦੇਸ਼ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਵਿਚਾਲੇ ਕੋਰੋਨਾ ਸੰਕਟ ਨੂੰ ਲੈ ਕੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪ੍ਰਧਾਨ ਮੰਤਰੀ ਵੀ ਗਾਇਬ ਹਨ।

ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ, ‘ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪ੍ਰਧਾਨ ਮੰਤਰੀ ਵੀ ਗਾਇਬ ਹਨ। ਬਚਿਆ ਹੈ ਤਾਂ ਬਸ ਸੈਂਟਰਲ ਵਿਸਟਾ, ਦਵਾਈਆਂ ‘ਤੇ GST ਅਤੇ ਇਧਰ-ਉਧਰ ਪ੍ਰਧਾਨ ਮੰਤਰੀ ਦੀਆਂ ਫੋਟੋਆਂ।’

ਬੀਤੇ ਦਿਨ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਸੀ ਕਿ, ‘ਲਗਾਤਾਰ ਦੁਖਦਾਈ ਖ਼ਬਰਾਂ ਆ ਰਹੀਆਂ ਹਨ। ਮੁੱਢਲੀਆਂ ਮੁਸ਼ਕਿਲਾਂ ਦਾ ਹਾਲੇ ਤੱਕ ਕੋਈ ਹੱਲ੍ਹ ਨਹੀਂ ਹੋਇਆ ਹੈ। ਇਸ ਮਹਾਂਮਾਰੀ ਵਿੱਚ ਸਾਡੇ ਦੇਸ਼ ਦੇ ਲੋਕ ਕਿੰਨੀ ਦੇਰ ਤੱਕ ਕੇਂਦਰ ਸਰਕਾਰ ਦੀ ਬੇਰਹਿਮੀ ਨੂੰ ਸਹਿਣ ਕਰਨਗੇ? ਜਿਨ੍ਹਾਂ ਦੀ ਜਵਾਬਦੇਹੀ ਹੈ ਉਹ ਕਿਤੇ ਲੁਕੇ ਹੋਏ ਹਨ।’

Share This Article
Leave a Comment