PM ਮੋਦੀ ਨੇ ਕੇਦਾਰਨਾਥ ‘ਚ ਕੀਤੀ ਪੂਜਾ,ਰੁਦ੍ਰਾਭਿਸ਼ੇਕ ਤੇ ਆਦਿ ਸ਼ੰਕਰਾਚਾਰਿਆ ਦੀ ਮੂਰਤੀ ਦਾ ਕੀਤਾ ਉਦਘਾਟਨ

TeamGlobalPunjab
2 Min Read

ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰਾਖੰਡ ਸਥਿਤ ਕੇਦਾਰਨਾਥ ਦੇ ਦੌਰੇ ‘ਤੇ ਹਨ।  ਮੋਦੀ ਨੇ ਸ਼ੁੱਕਰਵਾਰ ਨੂੰ ਕੇਦਾਰਨਾਥ ਧਾਮ  ‘ਚ ਪੂਜਾ ਕੀਤੀ। ਉਪਰੰਤ ਉਨ੍ਹਾਂ ਨੇ ਗੁਰੂ ਆਦਿ ਸ਼ੰਕਰਾਚਾਰੀਆ ਦੀ ਸਮਾਧੀ ‘ਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਇਥੇ ਉਨ੍ਹਾਂ ਦੀ ਮੂਰਤੀ ਦਾ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਕੇਦਾਰਨਾਥ ‘ਚ ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਮੂਰਤੀ ਦਾ ਉਦਘਾਟਨ ਕੀਤਾ। ਦੱਸ ਦੇਈਏ ਕਿ ਸ਼ੰਕਰਾਚਾਰੀਆ ਦੀ 12 ਫੁੱਟ ਉੱਚੀ ਅਤੇ 35 ਟਨ ਵਜ਼ਨ ਵਾਲੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਉੱਥੇ ਬੈਠ ਕੇ ਪੂਜਾ ਕੀਤੀ। ਇਹ ਮੂਰਤੀ ਕਰਨਾਟਕ ਦੇ ਮੈਸੂਰ ‘ਚ ਤਿਆਰ ਕੀਤੀ ਗਈ।  ਸੀਕ੍ਰਿਸ਼ਨਾ ਚੱਟਾਨ ਦੀ ਬਣੀ ਇਸ ਮੂਰਤੀ ਨੂੰ ਪਹਿਲਾਂ ਗੌਚਰ ਅਤੇ ਫਿਰ ਹਵਾਈ ਸੈਨਾ ਦੇ ਹੈਲੀਕਾਪਟਰ ਦੀ ਮਦਦ ਨਾਲ ਕੇਦਾਰਨਾਥ ਲਿਜਾਇਆ ਗਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਕੇਦਾਰਨਾਥ ਧਾਮ ‘ਚ ਪੂਜਾ ਅਰਚਨਾ ਕਰਨ ਤੋਂ ਬਾਅਦ ਪੀਐਮ ਮੋਦੀ ਧਾਮ ਦੀ ਪਰਿਕਰਮਾ ਕੀਤੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਹੈਲੀਪੈਡ ਤੋਂ ਪੈਦਲ ਹੀ ਮੰਦਰ ਪਹੁੰਚੇ, ਹੈਲੀਪੈਡ ‘ਤੇ ਆਲ-ਟੇਰੇਨ ਵਾਹਨ ਵੀ ਰੱਖਿਆ ਗਿਆ ਸੀ, ਪਰ ਉਹ ਪੈਦਲ ਹੀ ਰਵਾਨਾ ਹੋ ਗਏ।

- Advertisement -

ਪ੍ਰਧਾਨ ਮੰਤਰੀ ਦੇ ਕੇਦਾਰਨਾਥ ਪੁੱਜਣ ‘ਤੇ ਸਵੇਰੇ ਪਹਿਲਾਂ ਮੰਦਿਰ ਦੇ ਪੁਜਾਰੀ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਸਮੇਤ ਹੋਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਕੇਦਾਰਪੁਰੀ ਪੁਨਰ ਨਿਰਮਾਣ ਪ੍ਰੋਜੈਕਟਾਂ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਣ ਦੀ ਵੀ ਸੰਭਾਵਨਾ ਹੈ, ਜਿਸ ‘ਤੇ 150 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਕਈ ਵਾਰ ਕੇਦਾਰਨਾਥ ਜਾ ਚੁੱਕੇ ਹਨ। ਕੋਵਿਡ-19 ਮਹਾਮਾਰੀ ਕਾਰਨ ਉਹ ਪਿਛਲੇ ਸਾਲ ਕੇਦਾਰਨਾਥ ਨਹੀਂ ਆ ਸਕੇ ਸਨ।

Share this Article
Leave a comment