ਨਵੀ ਦਿੱਲੀ : ਦਿੱਲੀ ਦੇ ਪ੍ਰੇਮ ਨਗਰ ਇਲਾਕੇ ਵਿੱਚ ਪਿਟਬੁੱਲ ਦੇ ਹਮਲੇ ਨਾਲ ਇੱਕ 6 ਸਾਲ ਦਾ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਮਲੇ ਵਿੱਚ ਲੜਕੇ ਦਾ ਇੱਕ ਕੰਨ ਕੱਟਿਆ ਗਿਆ। ਉਸਦੇ ਸਿਰ, ਚਿਹਰੇ ਅਤੇ ਸਰੀਰ ‘ਤੇ ਡੂੰਘੇ ਜ਼ਖ਼ਮ ਸਨ। ਇਹ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਸੀ। ਦੱਸ ਦਈਏ ਕਿ ਇਹ ਘਟਨਾ 23 ਨਵੰਬਰ ਨੂੰ ਦੁਪਹਿਰ 3 ਵਜੇ ਦੇ ਕਰੀਬ ਵਾਪਰੀ। ਪੀੜਤ ਪਰਿਵਾਰ ਦੇ ਅਨੁਸਾਰ ਬੱਚਾ ਆਪਣੇ ਵੱਡੇ ਭਰਾ ਨਾਲ ਗਲੀ ਵਿੱਚ ਇੱਕ ਗੇਂਦ ਨਾਲ ਖੇਡ ਰਿਹਾ ਸੀ। ਗੇਂਦ ਇੱਕ ਗੁਆਂਢੀ ਦੇ ਘਰ ਵੱਲ ਚਲੀ ਗਈ। ਜਿਵੇਂ ਹੀ ਬੱਚਾ ਇਸਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਿੱਟਬੁੱਲ ਨੇ ਹਮਲਾ ਕਰ ਦਿੱਤਾ।
ਸੀਸੀਟੀਵੀ ਵਿੱਚ ਰਿਕਾਰਡ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਿਟਬੁੱਲ ਬੱਚੇ ਵੱਲ ਭੱਜਦਾ ਹੈ। ਇੱਕ ਔਰਤ ਇਸਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਨਹੀਂ ਰੂਕੀਆ। ਬੱਚਾ ਭੱਜਦਾ ਹੈ, ਪਰ ਪਿਟ ਬੁੱਲ ਉਸਨੂੰ ਹੇਠਾਂ ਸੁੱਟ ਦਿੰਦਾ ਹੈ ਅਤੇ ਉਸਨੂੰ ਬੁਰੀ ਤਰ੍ਹਾਂ ਕੱਟ ਲੈਂਦਾ ਹੈ। ਪਿਟ ਬੁੱਲ ਬੱਚੇ ਦਾ ਸੱਜਾ ਕੰਨ ਵੀ ਕੱਟ ਲੈਂਦਾ ਹੈ।
ਮੌਕੇ ਤੇ ਮੌਜੂਦ ਹੋਰ ਲੋਕਾਂ ਨੇ ਦੱਸਿਆ ਕਿ ” ਘਟਨਾ ਦਾ ਪਤਾ ਲਗਦੇ ਹੀ ਅਸੀਂ ਬੱਚੇ ਨੂੰ ਪਿਟ ਬੁੱਲ ਤੋਂ ਬਚਾਇਆ। ਜਦੋਂ ਅਸੀਂ ਪਹੁੰਚੇ, ਤਾਂ ਬੱਚੇ ਦਾ ਕੰਨ ਕੱਟਿਆ ਹੋਇਆ ਸੀ। ਬੱਚੇ ਦਾ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਅਸੀਂ ਉਸਨੂੰ ਨੇੜਲੇ ਹਸਪਤਾਲ ਲੈ ਗਏ, ਜਿੱਥੋਂ ਉਸਨੂੰ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਪਿੱਟਬੁਲ ਦੇ ਮਾਲਕ ਰਾਜੇਸ਼ ਪਾਲ (50) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਿਰੁੱਧ ਧਾਰਾ 291 (ਜਾਨਵਰਾਂ ਪ੍ਰਤੀ ਲਾਪਰਵਾਹੀ) ਅਤੇ 125(ਬੀ) (ਦੂਜੇ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀ ਲਾਪਰਵਾਹੀ ਵਾਲੀ ਕਾਰਵਾਈ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਰਾਜੇਸ਼ ਪੇਸ਼ੇ ਤੋਂ ਇੱਕ ਦਰਜ਼ੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

