ਗੁਰਦਾਸਪੁਰ ‘ਚ ਪਿਟਬੁੱਲ ਨੇ ਮਚਾਇਆ ਕਹਿਰ, 12 ਲੋਕਾਂ ‘ਤੇ ਕੀਤਾ ਹਮਲਾ

Prabhjot Kaur
3 Min Read

ਗੁਰਦਾਸਪੁਰ:ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਪਿਟਬੁਲ ਕੁੱਤੇ ਨੇ ਤਬਾਹੀ ਮਚਾ ਕੇ ਰੱਖੀ। ਆਪੇ ਤੋਂ ਬਾਹਰ ਹੋਏ ਕੁੱਤੇ ਨੇ ਇੱਕ ਤੋਂ ਬਾਅਦ 12 ਲੋਕਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਤੋਂ ਇਲਾਵਾ ਰਸਤੇ ਵਿੱਚ ਜੋ ਵੀ ਉਸਦੇ ਅੱਗੇ ਆਇਆ ਉਹ ਉਸ ਦਾ ਸ਼ਿਕਾਰ ਹੁੰਦਾ ਗਿਆ। ਦੇਰ ਰਾਤ ਉਸ ਨੇ ਤੰਗੋਸ਼ਾਹ ਪਿੰਡ ਤੋਂ ਲੈ ਕੇ ਚੌਹਾਣਾ ਪਿੰਡ ਤੱਕ ਲਗਭਗ 15 ਕਿਲੋਮੀਟਰ ਦੀ ਦੂਰੀ ਤੱਕ ਕਾਫੀ ਦਹਿਸ਼ਤ ਮਚਾਈ ਰੱਖੀ। ਇਸ ਦੌਰਾਨ ਪਿਟਬੁੱਲ ਕੁੱਤੇ ਨੇ ਨੈਸ਼ਨਲ ਹਾਈਵੇਅ ਵੀ ਪਾਰ ਕਰ ਲਿਆ।

ਲੋਕਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਕੁੱਤਾ ਸਭ ਤੋਂ ਪਹਿਲਾਂ ਤੰਗੋਸ਼ਾਹ ਪਿੰਡ ਦੇ ਨੇੜੇ ਇੱਕ ਭੱਠੇ ਤੇ ਕੰਮ ਕਰ ਰਹੇ ਦੋ ਮਜਦੂਰ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਪਿੱਤਬੁਲ ਕੋਠੇ ਰਾਂਝੇ ਦੇ ਪਿੰਡ ਪਹੁੰਚਿਆ ਜਿੱਥੇ ਘਰ ਚ ਬੈਠੇ 60 ਸਾਲ ਦੇ ਬਜ਼ੁਰਗ ਦਲੀਪ ਕੁਮਾਰ ’ਤੇ ਬੁਰੀ ਤਰ੍ਹਾਂ ਹਮਲਾ ਕੀਤਾ। ਦਲੀਪ ‘ਤੇ ਹਮਲਾ ਕਰਨ ਤੋਂ ਬਾਅਦ ਪਿਟਬੁੱਲ ਨੇ ਉਸੇ ਪਿੰਡ ਦੇ ਬਲਦੇਵ ਰਾਜ ਦੇ ਵੱਛੇ ‘ਤੇ ਹਮਲਾ ਕਰਕੇ ਉਸ ਦੀ ਲੱਤ ਬੁਰੀ ਤਰ੍ਹਾਂ ਨਾਲ ਜ਼ਖਮੀ ਦਿੱਤੀ। ਇਸ ਤੋਂ ਬਾਅਦ ਘਰੋਟਾ ਰੋਡ ਵੱਲ ਭੱਜੇ ਪਿਟਬੁੱਲ ਨੇ ਰਸਤੇ ਵਿੱਚ ਕਈ ਪਸ਼ੂਆਂ ਨੂੰ ਬੁਰੀ ਤਰ੍ਹਾਂ ਵੱਢ ਲਿਆ। ਫਿਰ ਭੱਠੇ ‘ਤੇ ਪਹੁੰਚ ਕੇ ਇੱਕ ਚੌਕੀਦਾਰ ਰਾਮਨਾਥ ਨੂੰ ਆਪਣਾ ਸ਼ਿਕਾਰ ਬਣਾਇਆ। ਖੁਸ਼ਕਿਸਮਤੀ ਨਾਲ ਭੱਠੇ ਨੇੜ੍ਹੇ ਮੌਜੂਦ ਹੋਰ ਆਵਾਰਾ ਕੁੱਤਿਆਂ ਨੇ ਰਾਮਨਾਥ ਨੂੰ ਪਿੱਟਬੁਲ ਦੇ ਹਮਲੇ ਤੋਂ ਬਚਾਇਆ ਅਤੇ ਉਸ ਨੂੰ ਭਜਾ ਦਿੱਤਾ।

ਸਵੇਰੇ ਦੇ ਲਗਭਗ ਪੰਜ ਵਜੇ ਪਿਟਬੁੱਲ ਪਿੰਡ ਕੁੰਡੇ ਪਹੁੰਚਿਆ ਅਤੇ ਉੱਥੇ ਸਵੇਰ ਦੀ ਸੈਰ ਕਰ ਰਹੇ ਕੁਝ ਲੋਕਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਪਿਟਬੁੱਲ ਭੱਜਦਾ ਹੋਇਆ ਪਿੰਡ ਚੌਹਾਣਾ ਪਹੁੰਚਿਆ ਜਿੱਥੇ ਖੇਤ ਵਿੱਚ ਸੈਰ ਕਰ ਰਹੇ ਸੇਵਾਮੁਕਤ ਕੈਪਟਨ ਸ਼ਕਤੀ ਸਿੰਘ ਨੇ ਹਮਲਾ ਕਰਕੇ ਉਸ ਦੀ ਬਾਂਹ ਵੱਢ ਲਈ, ਉਸ ਨੇ ਹਿੰਮਤ ਦਿਖਾਉਂਦੇ ਹੋਏ ਆਪਣੇ ਹੱਥ ‘ਚ ਮੌਜੂਦ ਡੰਡੇ ਨੂੰ ਕੁੱਤੇ ਦੇ ਮੂੰਹ ਵਿੱਚ ਪਾ ਕੇ ਉਸ ਦੇ ਦੋਵੇਂ ਕੰਨ ਫੜ ਲਏ। ਸ਼ਕਤੀ ਸਿੰਘ ਦਾ ਰੌਲਾ ਸੁਣ ਕੇ ਪਿੰਡ ਦੇ ਹੋਰ ਲੋਕ ਵੀ ਉਸ ਕੋਲ ਪਹੁੰਚ ਗਏ। ਸ਼ਕਤੀ ਸਿੰਘ ਅਤੇ ਪਿੰਡ ਦੇ ਹੋਰ ਲੋਕਾਂ ਨੇ ਬੇਕਾਬੂ ਹੋਏ ਪਿਟਬੁੱਲ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment