PGI ਦਾ ਉਪਰਾਲਾ, ਮਾਨਸਿਕ ਰੋਗਾਂ ਦੇ ਮਰੀਜ਼ਾਂ ਦਾ ਹੁਣ ਘਰ ਬੈਠੇ ਹੋਵੇਗਾ ਇਲਾਜ

TeamGlobalPunjab
1 Min Read

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਵਿਚਾਲੇ ਪੀਜੀਆਈ ਚੰਡੀਗੜ੍ਹ ਨੇ ਮਾਨਸਿਕ ਰੋਗਾਂ ਦੇ ਮਰੀਜ਼ਾਂ ਲਈ ਇੱਕ ਨਵੀਂ ਤਕਨੀਕ ਲਾਂਚ ਕੀਤੀ ਹੈ। ਜਿਸ ਤਹਿਤ ਹੁਣ ਮਾਨਸਿਕ ਰੋਗ ਨਾਲ ਪੀੜਤ ਲੋਕ ਘਰਾਂ ‘ਚ ਬੈਠੇ ਹੀ ਆਪਣਾ ਇਲਾਜ਼ ਕਰਵਾ ਸਕਣਗੇ।

ਪੀਜੀਆਈ ਟੈਲੀ ਸਾਈਕੈਟਰੀ ਕੰਸਲਟੇਸ਼ਨ ਸਰਵਿਸ ਸ਼ੁਰੂ ਕਰਨ ਜਾ ਰਹੀ ਹੈ। ਸਾਈਕੈਟਰੀ ਡਿਪਾਰਟਮੈਂਟ ਦੇ ਐਚਓਡੀ ਪ੍ਰੋਫੈਸਰ ਐੱਸ.ਕੇ ਮਾਟੋ ਨੇ ਦੱਸਿਆ ਕਿ ਪਿਛਲੇ 5 ਸਾਲਾਂ ਵਿੱਚ ਪੀਜੀਆਈ ਅੰਦਰ ਮਾਨਸਿਕ ਰੋਗ ਦੇ ਮਰੀਜ਼ਾਂ ਦੀ ਗਿਣਤੀ 40 ਫੀਸਦ ਵਧੀ ਹੈ।

ਕੋਰੋਨਾ ਮਹਾਂਮਾਰੀ ਦੌਰਾਨ ਲਗਾਏ ਗਏ ਲਾਕਡਾਉਨ ਕਰਕੇ ਲੋਕ ਆਪਣੇ ਘਰਾਂ ‘ਚ ਬੰਦ ਸਨ, ਜਿਸ ਕਾਰਨ ਬਜ਼ੁਰਗਾਂ ਵਿੱਚ ਮਾਨਸਿਕ ਤਣਾਅ ਜ਼ਿਆਦਾ ਵਧਿਆ ਦੇਖਣ ਨੂੰ ਮਿਲਿਆ ਹੈ। ਕੋਰੋਨਾ ਕਾਲ ਵਿੱਚ ਜ਼ਿਆਦਾਤਰ ਮਰੀਜ਼ ਇਲਾਜ ਲਈ ਪੀਜੀਆਈ ਨਹੀਂ ਪਹੁੰਚ ਸਕਦੇ। ਇਸ ਨੂੰ ਦੇਖਦੇ ਹੋਏ ਮਾਨਸਿਕ ਰੋਗਾਂ ਦਾ ਇਲਾਜ ਘਰ ਬੈਠੇ ਕਰਵਾਉਣ ਦਾ ਫ਼ੈਸਲਾ ਲਿਆ ਗਿਆ।

ਇਸ ਸਬੰਧੀ ਪੀਜੀਆਈ ਦੇ ਮਨੋਵਿਗਿਆਨਿਕ ਵਿਭਾਗ ਨੇ ਅਜਿਹੇ ਮਰੀਜ਼ਾਂ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। “0172-2755991” ਨੰਬਰ ‘ਤੇ ਸਵੇਰੇ 8 ਤੋਂ 9:30 ਵਜੇ ਤੱਕ ਮਰੀਜ਼ ਆਪਣਾ ਰਜਿਸਟਰੇਸ਼ਨ ਕਰਵਾ ਸਕਣਗੇ। ਰਜਿਸਟਰੇਸ਼ਨ ਮਿਲਣ ਤੋਂ ਬਾਅਦ ਸੀਨੀਅਰ ਡਾਕਟਰ ਮਰੀਜ਼ਾਂ ਨਾਲ ਸੰਪਰਕ ਕਰਨਗੇ ਅਤੇ ਉਨ੍ਹਾਂ ਦਾ ਟੈਲੀ ਸਾਈਕੈਟਰੀ ਸਰਵਿਸ ਜ਼ਰੀਏ ਇਲਾਜ ਕਰਨਗੇ।

- Advertisement -

Share this Article
Leave a comment