ਫਿਲੀਪੀਨਜ਼ ‘ਚ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, 29 ਜਵਾਨ ਹਲਾਕ, 50 ਨੂੰ ਬਚਾਇਆ ਗਿਆ

TeamGlobalPunjab
2 Min Read

ਮਨੀਲਾ : ਫਿਲੀਪੀਨਜ਼ ਵਿਚ ਸੈਨਾ ਦਾ ਇੱਕ ਹਵਾਈ ਜਹਾਜ਼ ਸੀ-130 ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ 29 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 50 ਲੋਕਾਂ ਨੂੰ ਬਚਾ ਲਿਆ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਰਨਵੇਅ ‘ਤੇ ਉੱਤਰਣ ਵਿੱਚ ਅਸਫ਼ਲ ਰਿਹਾ ਅਤੇ ਹਾਦਸਾ ਵਾਪਰ ਗਿਆ।ਫਿਲੀਪੀਨਜ਼ ਦੇ ਸੈਨਾ ਮੁਖੀ ਅਨੁਸਾਰ ਇਹ ਹਾਦਸਾ ਦੱਖਣੀ ਫਿਲੀਪੀਨਜ਼ ਵਿਚ ਵਾਪਰਿਆ ਹੈ। ਇਸ ਜਹਾਜ਼ ਵਿਚ ਸੈਨਾ ਦੇ ਜਵਾਨ ਸਵਾਰ ਸਨ।   ਫਿਲੀਪੀਨਜ਼ ਦੇ ਰੱਖਿਆ ਮੰਤਰੀ ਡੇਲਫਿਨ ਲੋਰੇਂਜਾਨਾ ਮੁਤਾਬਕ ਜਹਾਜ਼ ਵਿਚ ਘੱਟੋ-ਘੱਟ 92 ਲੋਕ ਸਵਾਰ ਸਨ।

ਉਹਨਾਂ ਨੇ ਕਿਹਾ ਕਿ ਜਹਾਜ਼ ਵਿਚ 3 ਚਾਲਕਾਂ ਅਤੇ ਚਾਲਕ ਦਲ ਦੇ 5 ਮੈਂਬਰਾਂ ਸਮੇਤ 92 ਲੋਕ ਸਵਾਰ ਸਨ। ਜਹਾਜ਼ ਦੱਖਣੀ ਸ਼ਹਿਰ ਕਾਗਾਯਨ ਡੀ ਓਰੋ ਤੋਂ ਸੈਨਾ ਦੇ ਜਵਾਨਾਂ ਨੂੰ ਲਿਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦਾ ਚਾਲਕ ਜਿਉਂਦੇ ਬਚੇ ਲੋਕਾਂ ਵਿਚ ਸ਼ਾਮਲ ਹੈ ਪਰ ਉਹ ਗੰਭੀਰ ਰੂਪ ਨਾਲ ਜ਼ਖਮੀ ਹੈ। ਇਸ ਦੇ ਇਲਾਵਾ ਜ਼ਮੀਨ ‘ਤੇ ਮੌਜੂਦ ਘੱਟੋ-ਘੱਟ ਚਾਰ ਪੇਂਡੂ ਲੋਕ ਵੀ ਜ਼ਖਮੀ ਹੋਏ ਹਨ।

 

- Advertisement -

ਚੀਫ ਆਫ ਸਟਾਫ ਜਨਰਲ ਸਿਰਿਲਿਟੋ ਸੇਬੋਜਾਨਾ ਨੇ ਦੱਸਿਆ ਕਿ ਜਹਾਜ਼ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਠੀਕ ਪਹਿਲਾਂ ਸੁਲੁ ਸੂਬੇ ਵਿਚ ਪਰਬਤੀ ਕਸਬੇ ਪਾਟੀਕੁਲ ਦੇ ਬਾਂਗਕਲ ਪਿੰਡ ਵਿਚ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਮਿਲਟਰੀ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਘੱਟੋ-ਘੱਟ 50 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਸੈਨਾ ਦੇ ਜਵਾਨ ਬਾਕੀ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

 

ਸੈਨਾ ਨੇ ਕਿਹਾ,”ਚਸ਼ਮਦੀਦਾਂ ਨੇ ਦੱਸਿਆ ਕਿ ਕਈ ਜਵਾਨਾਂ ਨੂੰ ਜਹਾਜ਼ ਦੇ ਜ਼ਮੀਨ ‘ਤੇ ਪਹੁੰਚਣ ਤੋਂ ਪਹਿਲਾਂ ਉਸ ਵਿਚੋਂ ਬਾਹਰ ਛਾਲ ਮਾਰਦੇ ਹੋਏ ਦੇਖਿਆ ਗਿਆ ਜਿਸ ਕਾਰਨ ਉਹ ਹਾਦਸੇ ਮਗਰੋਂ ਹੋਏ ਧਮਾਕੇ ਦੀ ਚਪੇਟ ਵਿਚ ਆਉਣ ਤੋਂ ਬਚ ਗਏ।” ਸੈਨਾ ਵੱਲੋਂ ਜਾਰੀ ਕੀਤੀਆਂ ਗਈਆਂ ਸ਼ੁਰੂਆਤੀ ਤਸਵੀਰਾਂ ਵਿਚ ਕਾਰਗੋ ਜਹਾਜ਼ ਦਾ ਪਿਛਲਾ ਹਿੱਸਾ ਦਿਸ ਰਿਹਾ ਹੈ। ਜਹਾਜ਼ ਦੇ ਹੋਰ ਹਿੱਸੇ ਜਾਂ ਤਾਂ ਸੜ ਗਏ ਹਨ ਜਾਂ ਟੁੱਕੜੇ ਬਣ ਕੇ ਆਲੇ-ਦੁਆਲੇ ਖਿਲਰ ਗਏ ਹਨ।

- Advertisement -

ਹਾਦਸੇ ਤੋਂ ਬਾਅਦ ਉੱਠੇ ਕਾਲੇ ਧੂੰਏ ਨੂੰ ਕਈ ਕਿਲੋਮੀਟਰ ਦੂਰ ਤੋਂ  ਦੇਖਿਆ ਜਾ ਸਕਦਾ ਸੀ। ਹਾਦਸੇ ਦਾ ਸ਼ਿਕਾਰ ਹੋਇਆ ਲਾਕਹੀਡ ਸੀ-130 ਹਰਕਿਊਲਿਸ ਫਿਲੀਪੀਨਜ਼ ਨੂੰ ਮਿਲਟਰੀ ਸਹਾਇਤਾ ਦੇ ਤੌਰ ‘ਤੇ ਇਸੇ ਸਾਲ ਸੌਂਪੇ ਗਏ ਅਮਰੀਕੀ ਹਵਾਈ ਸੈਨਾ ਦੇ ਦੋ ਜਹਾਜ਼ਾਂ ਵਿਚੋਂ ਇਕ ਸੀ।

Share this Article
Leave a comment