PGI ਚੰਡੀਗੜ੍ਹ ‘ਚ ਕੋਰੋਨਾ ਵੈਕਸੀਨ ‘ਕੋਵਿਡਸ਼ੀਲ’ ਦੇ ਟ੍ਰਾਇਲ ਸ਼ੁਰੂ, ਤਿੰਨ ਲੋਕਾਂ ਨੂੰ ਦਿੱਤੀ ਗਈ ਪਹਿਲੀ ਡੋਜ਼

TeamGlobalPunjab
1 Min Read

ਚੰਡੀਗੜ੍ਹ: ਪੀ.ਜੀ.ਆਈ. ਚੰਡੀਗੜ੍ਹ ‘ਚ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ‘ਕੋਵਿਡਸ਼ੀਲ’ ਦੇ ਟ੍ਰਾਇਲ ਸ਼ੁੱਕਰਵਾਰ ਤੋਂ ਸ਼ੁਰੂ ਕਰ ਦਿੱਤੇ ਗਏ ਹਨ। ਟ੍ਰਾਇਲ ਦੇ ਪਹਿਲੇ ਦਿਨ 9 ਵਾਲੰਟੀਅਰਜ਼ ‘ਚੋਂ ਤਿੰਨ ਵਾਲੰਟੀਅਰਜ਼ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ। ਇਨ੍ਹਾਂ ਨੂੰ 0.5 ਐਮ ਐਲ ਡੋਜ਼ ਦਿੱਤੀ ਗਈ ਹੈ। ਇਨ੍ਹਾਂ  57 ਅਤੇ 26 ਸਾਲਾ ਦੀਆਂ ਦੋ ਮਹਿਲਾਵਾਂ ਅਤੇ ਇਕ 33 ਸਾਲਾ ਪੁਰਸ਼ ਸ਼ਾਮਲ ਹੈ।

ਇਹ ਤਿਨੋਂ ਵਾਲੰਟੀਅਰਜ਼ ਟ੍ਰਾਇਸਿਟੀ ਦੇ ਰਹਿਣ ਵਾਲੇ ਹਨ। ਇਨ੍ਹਾਂ ਵਾਲੰਟੀਅਰਜ਼ ਦੀ ਡਾਕਟਰਾਂ ਵੱਲੋਂ 28 ਦਿਨਾਂ ਤੱਕ ਨਿਗਰਾਨੀ ਕੀਤੀ ਜਾਵੇਗੀ। ਇਸ ਉਪਰੰਤ ਇਨ੍ਹਾਂ ਦੇ ਖੂਨ ਦੇ ਸੈਂਪਲ ਲਏ ਜਾਣਗੇ। ਫਿਰ 6 ਮਹੀਨੇ ਤੱਕ ਇਹਨਾਂ ਦੀ ਸਿਹਤ ਦਾ ਰੈਗੂਲਰ ਚੈਕਅਪ ਕੀਤਾ ਜਾਵੇਗਾ ਅਤੇ ਨਾਲ ਹੀ ਇਨ੍ਹਾਂ ਵਾਲੰਟੀਅਰਜ਼ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ।

ਇਸ ਟ੍ਰਾਇਲ ‘ਚ 28 ਦਿਨਾਂ ਮਗਰੋਂ ਦੂਜੀ ਡੋਜ਼ ਦਿੱਤੀ ਜਾਣੀ ਹੈ। ਸੀਰਮ ਇੰਸਟੀਚਿਊਟ ਦੇ ਨਾਲ ਚੱਲ ਰਹੇ ਇਸ ਟ੍ਰਾਇਲ ਨੂੰ ਪੀ. ਜੀ. ਆਈ. ਨੇ ਨਵੰਬਰ ਤੱਕ ਪੂਰਾ ਕਰਨਾ ਹੈ।  ਪੀ.ਜੀ.ਆਈ. ਦੇ ਡਾਕਟਰਾਂ ਅਨੁਸਾਰ ਅਜੇ ਤੱਕ 450 ਤੋਂ ਜ਼ਿਆਦਾ ਸਿਹਤਮੰਦ ਲੋਕਾਂ ਨੇ ਇਸ ਟ੍ਰਾਇਲ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ।

Share this Article
Leave a comment