ਕੋਰੋਨਾਵਾਇਰਸ ਦੀ ਦਵਾਈ ਤਿਆਰ ਕਰਨ ‘ਚ PGI ਦਾ ਵੱਡਾ ਕਦਮ, ਨਵੇਂ ਮਾਲੀਕਿਊਲ ਦੀ ਕੀਤੀ ਖੋਜ

TeamGlobalPunjab
2 Min Read

ਚੰਡੀਗੜ੍ਹ: ਜਿੱਥੇ ਪੂਰੀ ਦੁਨੀਆ ਕੋਰੋਨਾਵਾਇਰਸ ਨਾਲ ਲੜ ਰਹੀ ਹੈ ਉੱਥੇ ਵਿਕਸਿਤ ਦੇਸ਼ ਵੀ ਇਸ ਵਾਇਰਸ ਦਾ ਤੋੜ ਲੱਭਣ ਵਿੱਚ ਲੱਗੇ ਹਨ। ਇਸੇ ਕੜੀ ਵਿੱਚ ਪੀਜੀਆਈ ਦੇ ਡਾਕਟਰਾਂ ਨੇ ਇੱਕ ਸਫਲਤਾ ਹਾਸਲ ਕੀਤੀ ਹੈ। ਪੀਜੀਆਈ ਦੀ ਐਕਸਪੈਰਿਮੈਂਟਲ ਫਾਰਮਾਕੋਲਾਜੀ ਲੈਬੋਰੇਟਰੀ, ਡਿਪਾਰਟਮੈਂਟ ਆਫ ਫਾਰਮਾਕੋਲਾਜੀ ਨੇ ਦੋ ਮਹੀਨੇ ਦੀ ਮਿਹਨਤ ਤੋਂ ਬਾਅਦ ਪੰਜ ਅਜਿਹੇ ਸੰਭਾਵਿਕ ਲੱਛਣਾ ( ਪੋਟੈਂਸ਼ੀਅਲ ਟਾਰਗੈਟਸ ) ਦੀ ਪਹਿਚਾਣ ਕੀਤੀ ਹੈ, ਜੋ ਕੋਰੋਨਾਵਾਇਰਸ ਨਾਲ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਜਾਂ ਫੈਲਣ ਤੋਂ ਰੋਕਣਗੇ। ਪੀਜੀਆਈ ਦੇ ਡਾਕਟਰਾਂ ਨੇ ਜਿਨ੍ਹਾਂ ਸੰਭਾਵਿਕ ਲੱਛਣਾ ਦੀ ਪਹਿਚਾਣ ਕੀਤੀ ਹੈ, ਉਨ੍ਹਾਂ ਵਿੱਚ ਨਿਊਕਲਿਓਕੈਪਸਿਡ ਪ੍ਰੋਟੀਨ, ਪ੍ਰੋਟੀਜ ਏਂਜਾਇਮ, ਈ-ਪ੍ਰੋਟੀਨ, ਐੱਮ ਪ੍ਰੋਟੀਨ ਅਤੇ ਸਪਾਇਕ ਪ੍ਰੋਟੀਨ ਸ਼ਾਮਲ ਹਨ। ਇਹ ਸਾਰੇ ਪ੍ਰੋਟੀਨ ਵਾਇਰਸ ਨੂੰ ਖਤਮ ਕਰਨ ਵਿੱਚ ਕਾਰਗਰ ਸਾਬਤ ਹੋ ਸਕਦੇ ਹਨ।

ਪੀਜੀਆਈ ਦੇ ਡਾਕਟਰਾਂ ਮੁਤਾਬਕ, ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦੀ ਦਿਸ਼ਾ ਵਿੱਚ ਇਹ ਮਹੱਤਵਪੂਰਣ ਕਦਮ ਹੈ ਅਤੇ ਇਨ- ਸਿਲਿਕੋ ਡਰਗ ਡਿਜ਼ਾਇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਰਮਾਕੋਲਾਜੀ ਡਿਪਾਰਟਮੈਂਟ ਦੇ ਪ੍ਰੋ.ਵਿਕਾਸ ਮੇਧੀ ਦੀ ਅਗਵਾਈ ਵਿੱਚ ਡਾ.ਫੁਲੇਨ ਸਰਮਾ, ਨਿਸ਼ਾਂਤ ਸ਼ੇਖਰ, ਮਨੀਸ਼ ਪ੍ਰਜਾਪਤ, ਡਾ.ਪ੍ਰਮੋਦ ਅਵਤੀ, ਡਾ. ਅਜੈ ਪ੍ਰਕਾਸ਼, ਹਰਦੀਪ ਕੌਰ, ਡਾ.ਸੁਬੋਧ ਕੁਮਾਰ, ਡਾ.ਹਰੀਸ਼ ਕੁਮਾਰ ਅਤੇ ਡਾ. ਸੀਮਾ ਬੰਸਲ ਦੀ ਟੀਮ ਨੇ ਉਪਰੋਕਤ ਸੰਭਾਵਿਕ ਲੱਛਣਾ ਦੀ ਪਹਿਚਾਣ ਦੋ ਮਹੀਨੇ ਦੀ ਮਿਹਨਤ ਤੋਂ ਬਾਅਦ ਕੀਤੀ ਹੈ ਅਤੇ ਜਲਦ ਹੀ ਇਸ ਸੰਭਾਵਿਕ ਲੱਛਣਾ ਦਾ ਐਕਸਪੈਰਿਮੈਂਟ ਕੀਤਾ ਜਾਵੇਗਾ।

ਪੁਰਾਣੀ ਦਵਾਈਆਂ ਨਾਲ ਪਾਜ਼ਿਟਿਵ ਮਰੀਜ਼ਾਂ ‘ਤੇ ਕਰਨਗੇ ਜਾਂਚ

ਡਾਕਟਰਾਂ ਨੇ ਦੱਸਿਆ ਕਿ ਜਿਨ੍ਹਾਂ ਪ੍ਰੋਟੀਨ ਨੂੰ ਅਸੀਂ ਖੋਜਿਆ ਹੈ, ਉਨ੍ਹਾਂ ਦੀ ਸਹਾਇਤਾ ਨਾਲ ਪੁਰਾਣੀ ਦਵਾਈਆਂ ਜਿਵੇਂ ਕਲੋਰੋਕਵੀਨ, ਐੱਚ1.ਐੱਨ1 ਵਾਇਰਸ ਲਈ ਦਿੱਤੀ ਜਾਣੀ ਵਾਲੀ ਦਵਾਈਆਂ ਦੇ ਨਾਲ ਅਸੀ ਪਾਜ਼ਿਟਿਵ ਮਰੀਜ਼ ‘ਤੇ ਇਸ ਦੀ ਜਾਂਚ ਕਰ ਕੇ ਮਰੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ।

- Advertisement -

Share this Article
Leave a comment