ਕੋਰੋਨਾ ਟੈਸਟ ਕਰਨ ਪਹੁੰਚੀ ਸਿਹਤ ਵਿਭਾਗ ਦੀ ਟੀਮ, ਲੋਕ ਘਰ ਨੂੰ ਜਿੰਦਰੇ ਲਗਾ ਖਿਸਕੇ

TeamGlobalPunjab
2 Min Read

ਨਵਾਂਸ਼ਹਿਰ: ਪੰਜਾਬ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਵਿਚ ਕੋਰੋਨਾ ਟੈਸਟ ਕਰਵਾਉਣ ਪ੍ਰਤੀ ਇੰਨਾ ਖੌਫ ਵੱਧ ਗਿਆ ਹੈ ਕਿ ਲੋਕ ਸਿਹਤ ਵਿਭਾਗ ਦੀ ਟੀਮ ਨੂੰ ਦੇਖ ਕੇ ਭੱਜ ਰਹੇ ਹਨ।

ਨਵਾਂਸ਼ਹਿਰ ਵਿਚ ਕੁਝ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਸਿਹਤ ਵਿਭਾਗ ਦੀ ਟੀਮ ਜਦੋ ਨਵੀ ਅਬਾਦੀ ਨੇੜ੍ਹੇ ਇਬਰਾਹਿਮ ਬਸਤੀ ਮੁਹੱਲਾ ਵਿਚ ਪਹੁੰਚੀ ਤਾਂ ਲੋਕ ਆਪਣੇ ਘਰ ਨੂੰ ਜਿੰਦੇ ਲਗਾ ਉਥੋਂ ਖਿਸਕ ਗਏ।

ਦਸਣਯੋਗ ਹੈ ਕਿ ਟੈਸਟ ਕਰਨ ਤੋਂ ਪਹਿਲਾ ਸਿਹਤ ਵਿਭਾਗ ਦੀ ਟੀਮ ਵਲੋਂ ਮੁਹੱਲਾ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਤੁਹਾਡੇ ਮੁਹੱਲੇ ਵਿਚ ਟੈਸਟ ਹੋਣੇ ਹਨ। ਜਦੋ ਟੀਮ ਵਲੋਂ ਲੋਕਾ ਨੂੰ ਦੱਸਿਆ ਤਾਂ ਮੁਹੱਲੇ ਦੇ ਲਗਭਗ 15- 20 ਘਰਾਂ ਦੇ ਪਰਿਵਾਰ ਜਿੰਦਰੇ ਲਗਾ ਉਥੋਂ ਚਲੇ ਗਏ ਅਤੇ ਕੁਝ ਟੀਮ ਦੇ ਪਹੁੰਚਣ ‘ਤੇ ਖਿਸਕ ਗਏ।

ਫਿਰ ਹੈਲਥ ਸੁਪਰਵਾਈਜ਼ਰਾਂ ਵਲੋਂ ਲੋਕ ਨੂੰ ਕਿਹਾ ਗਿਆ ਕੇ ਤੁਹਾਡੇ ਮੁਹੱਲੇ ਨੂੰ ਸੀਲ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਜਾ ਕੇ ਕਿਤੇ 50 ਦੇ ਲਗਭਗ ਲੋਕ ਟੈਸਟ ਕਰਵਾਉਣ ਪਹੁੰਚੇ।

- Advertisement -

ਸਿਹਤ ਵਿਭਾਗ ਦੀ ਟੀਮ ਦੇ ਨਾਲ ਮੌਜੂਦ ਪੁਲਿਸ ਮੁਲਾਜ਼ਮ ਨੇ ਵੀ ਦੱਸਿਆ ਕਿ ਸਾਡੇ ਦੇਖਦਿਆਂ ਹੀ ਕੁਝ ਲੋਕ ਇਥੋਂ ਖਿਸਕ ਗਏ। ਸਾਡੀ ਲੋਕਾਂ ਨੂੰ ਅਪੀਲ ਹੈ ਕਿ ਉਨ੍ਹਾਂ ਨੂੰ ਡਰਨਾ ਨਹੀਂ ਚਾਹੀਦਾ ਸਗੋਂ ਟੈਸਟ ਕਰਵਾਉਣੇ ਚਾਹੀਦੇ ਹਨ ਤਾਂਕਿ ਸਮੇਂ ਸਿਰ ਪੀੜਤਾਂ ਦਾ ਇਲਾਜ ਕੀਤਾ ਜਾ ਸਕੇ।

Share this Article
Leave a comment