ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਮਹਾਰਾਸ਼ਟਰ ਚੋਣ ਦੀ ਇਕ ਤਰਫਾ ਜਿੱਤ ਨੂੰ ਲੈ ਕੇ ਬੀਜੇਪੀ ਨੂੰ ਵਧਾਈ ਦਿੰਦੇ ਹੋਏ ਕਾਂਗਰਸ ‘ਤੇ ਤੰਜ ਕਸਿਆ ਅਤੇ ਕਿਹਾ ਕਿ ਜਨਤਾ ਨੇ ਕਾਂਗਰਸ ਨੂੰ ਪੂਰੀ ਤਰ੍ਹਾ ਨਕਾਰ ਦਿੱਤਾ ਹੈ।
ਮੁੱਖ ਮੰਤਰੀ ਅੱਜ ਹਿਸਾਰ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕਾਂਗਰਸ ਜਨਤਾ ਨੂੰ ਗੁਮਰਾਹ ਕਰਨ ਦਾ ਯਤਨ ਕਰਦੀ ਹੈ। ਹਰਿਆਣਾ ਵਿਚ ਵੀ ਅਜਿਹਾ ਕਰਨ ਦਾ ਕਾਂਗਰਸ ਨੇ ਯਤਨ ਕੀਤਾ ਸੀ। ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿਚ ਇਹ ਕੋਈ ਹੋਰ ਨਵਾਂ ਰੰਗ ਲੈ ਆਉਦ। ਪਰ ਜਨਤਾ ਨੇ ਕਾਂਗਰਸ ਨੂੰ ਪੂਰੀ ਤਰ੍ਹਾ ਨਕਾਰ ਦਿੱਤਾ ਹੈ।
ਡਬਲ ਇੰਜਨ ਦੀ ਸਰਕਾਰ ਤੇਜ ਗਤੀ ਨਾਲ ਵਿਕਾਸ ਅਤੇ ਭਲਾਈ ਦੇ ਕੰਮ ਕਰ ਰਹੀ ਹੈ। ਹਰਿਆਣਾ ਵਿਚ ਜਨਤਾ ਨੇ ਤੀਜੀ ਵਾਰ ਬੀਜੇਪੀ ਦੀ ਵਿਕਾਸ ਦੀ ਨੀਤੀਆਂ ਨੁੰ ਚੁਣਿਆ ਹੈ। ਕਾਂਗਰਸ ਨੇ ਝੂਠ ਦਾ ਸਹਾਰਾ ਲੈ ਕੇ ਵਿਕਾਸ ‘ਤੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਸੀ, ਮਗਰ ਅਜਿਹਾ ਹੋ ਨਾ ਪਾਇਆ।
ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਦੇ ਬਾਅਦ ਮਹਾਰਾਸ਼ਟਰ ਵਿਚ ਕਾਂਗਰਸ ਦਾ ਸੁਪੜਾ ਸਾਫ ਹੋ ਗਿਆ ਹੈ। ਕਾਂਗਰਸ ਮੁਲਾਂਕਨ ਕਰੇ ਕਿ 10 ਸਾਲਾਂ ਵਿਚ ਪੀਐਮ ਮੋਦੀ ਨੇ ਕਿੰਨ੍ਹੇ ਕੰਮ ਕੀਤੇ ਅਤੇ ਇੰਨ੍ਹਾਂ ਨੇ ਕਿੰਨੇ ਕੀਤੇ। ਮੁਲਾਂਕਨ ਕਰਨ ‘ਤੇ ਪਤਾ ਚੱਲੇਗਾ ਕਿ ਪੀਐਮ ਨਰੇਂਦਰ ਮੋਦੀ 55 ਸਾਲ ਦੇ ਸਾਸ਼ਨ ‘ਤੇ ਕਿੰਨੇ ਭਾਰੀ ਪਏ ਹਨ।
ਪਾਰਿਸੀਮਨ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ 2026 ਦੇ ਅੰਦਰ ਪਰਿਸੀਮਨ ਨੂੰ ਲੈ ਕੇ ਜੋ ਵੀ ਗਾਇਡ ਲਾਇਨ ਆਵੇਗੀ, ਉਸ ਦੇ ਮੁਤਾਬਿਕ ਅੱਗੇ ਦੀ ਕਾਰਵਾਈ ਹੋਵੇਗੀ।