ਪੀਲ ਪੁਲਿਸ ਨੇ ਸੁਲਝਾਈ ਗੁਰਯੋਧ ਖਟੜਾ ਕਤਲ ਕੇਸ ਦੀ ਗੁੱਥੀ

Global Team
2 Min Read

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਪਿਛਲੇ ਸਾਲ ਹੋਏ ਗੁਰਯੋਧ ਖਟੜਾ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੀਲ ਰੀਜਨਲ ਪੁਲਿਸ ਵੱਲੋਂ 20 ਸਾਲ ਨੌਜਵਾਨ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਕਤਲ ਤੋਂ ਇੱਕ ਸਾਲ ਬਾਅਦ ਪੁਲਿਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਰੈਂਪਟਨ ਦੇ 20 ਸਾਲਾ ਜੇਰੋਮੀ ਡਾਊਨੀ ਐਪਲ ਵਿਰੁੱਧ ਪਹਿਲੇ ਦਰਜੇ ਦੇ ਕਤਲ ਅਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਗੋਲੀਕਾਂਡ ਦੌਰਾਨ ਇੱਕ ਔਰਤ ਗੰਭੀਰ ਜ਼ਖ਼ਮੀ ਹੋਈ ਸੀ।

ਬਰੈਂਪਟਨ ਦੇ ਕੰਟਰੀਸਾਈਡ ਡਰਾਈਵ ਅਤੇ ਏਅਰਪੋਰਟ ਰੋਡ ਇਲਾਕੇ ਦੇ ਇੱਕ ਮਕਾਨ ‘ਚ ਦਿਨ-ਦਿਹਾੜੇ ਗੋਲੀਆਂ ਚੱਲੀਆਂ ਅਤੇ ਗੁਰਯੋਧ ਖਟੜਾ ਦਮ ਤੋੜ ਗਿਆ ਜਦਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਔਰਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਗੋਲੀਬਾਰੀ ਦੀ ਘਟਨਾ ਤੋਂ ਕੁਝ ਦੇਰ ਬਾਅਦ ਵਾਰਦਾਤ ਵਾਲੀ ਥਾਂ ਦੇ ਬਿਲਕੁਲ ਨੇੜ੍ਹੇ ਬੁਲੇਵਾਰਡ ਅਤੇ ਵਿਲੀਅਮਜ਼ ਪਾਰਕਵੇਅ ਵਿਖੇ ਇਕ ਗੱਡੀ ਸੜਦੀ ਹੋਈ ਮਿਲੀ ਸੀ।

ਪੁਲਿਸ ਅਧਿਕਾਰੀਆਂ ਵੱਲੋਂ ਇਲਾਕੇ ‘ਚ ਰਹਿੰਦੇ ਲੋਕਾਂ ਨਾਲ ਸੰਪਰਕ ਕਰ ਕੇ ਜਾਣਕਾਰੀ ਇਕੱਠੀ ਕਰਨ ਦੇ ਯਤਨ ਕੀਤੇ ਗਏ ਅਤੇ ਹੁਣ ਦੋਸ਼ ਆਇਦ ਕਰਨ ਦਾ ਐਲਾਨ ਕੀਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੁਰਯੋਧ ਖਟੜਾ ਦੇ ਕਤਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ 905-453-2121 ਐਕਸਟੈਨਸ਼ਨ 3205 ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੋਪਰਜ਼ ਨਾਲ 1-800-222- ਟਿਪਸ 8477 ‘ਤੇ ਕਾਲ ਕੀਤੀ ਜਾ ਸਕਦੀ ਹੈ।

Share This Article
Leave a Comment