ਬਰੈਂਪਟਨ ‘ਚ ਹਥਿਆਰਾਂ ਨਾਲ ਕਾਬੂ ਕੀਤੇ ਪੰਜਾਬੀ ਨੌਜਵਾਨਾਂ ਖ਼ਿਲਾਫ਼ ਦੋਸ਼ ਆਇਦ

TeamGlobalPunjab
2 Min Read

ਬਰੈਂਪਟਨ: ਪੀਲ ਰੀਜਨਲ ਪੁਲਿਸ ਵੱਲੋਂ ਬਰੈਂਪਟਨ ‘ਚ 5 ਪੰਜਾਬੀ ਨੌਜਵਾਨਾਂ ਖਿਲਾਫ਼ ਹਥਿਆਰ ਰੱਖਣ ਦੇ ਮਾਮਲੇ ਵਿੱਚ ਦੋਸ਼ ਆਇਦ ਕਰ ਕੀਤੇ ਗਏ ਹਨ। ਪੁਲਿਸ ਨੂੰ 15 ਅਗਸਤ ਨੂੰ ਸਵੇਰੇ 9 ਵਜੇ ਸੂਚਨਾ ਮਿਲੀ ਸੀ ਕਿ ਸੈਂਡਲਵੁੱਡ ਪਾਰਕ ਇਲਾਕੇ ਦੀ ਪਲਾਜ਼ਾ ਪਾਰਕਿੰਗ ਵਿੱਚ ਦੋ ਗੱਡੀਆਂ ‘ਚ ਸਵਾਰ ਕੁਝ ਨੌਜਵਾਨ ਹਥਿਆਰਾਂ ਸਣੇ ਬੈਠੇ ਹੋਏ ਹਨ।

ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋ ਗੱਡੀਆਂ ‘ਚੋਂ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਤੋਂ ਵੱਡੀ ਗਿਣਤੀ ਵਿਚ ਹਥਿਆਰ ਬਰਾਮਦ ਕੀਤੇ।

ਕਾਬੂ ਕੀਤੇ ਗਏ ਨੌਜਵਾਨਾਂ ‘ਚੋਂ 5 ਪੰਜਾਬੀ ਹਨ, ਜਿਨ੍ਹਾਂ ਦੀ ਪਛਾਣ ਬਰੈਂਪਟਨ ਵਾਸੀ 40 ਸਾਲਾ ਅਰੁਣਦੀਪ ਸੂਦ, ਜਾਰਜਟਾਊਨ ਦਾ ਵਾਸੀ 23 ਸਾਲਾ ਸਿਮਰਜੀਤ ਸਿੰਘ, ਬਰੈਂਪਟਨ ਦਾ ਵਾਸੀ 21 ਸਾਲਾ ਸ਼ਿਵਮਪ੍ਰੀਤ ਸਿੰਘ, ਬਰੈਂਪਟਨ ਦਾ ਹੀ ਵਾਸੀ 22 ਸਾਲਾ ਮਹਿਕਦੀਪ ਮਾਨ ਅਤੇ 21 ਸਾਲਾ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿਰੁੱਧ ਹਥਿਆਰ ਰੱਖਣ ਦੇ ਅਪਰਾਧ ਤਹਿਤ ਦੋਸ਼ ਆਇਦ ਕਰ ਦਿੱਤੇ ਗਏ ਹਨ।
ਇਨ੍ਹਾਂ ਪੰਜਾਂ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ ਜਸਟਿਸ ਵਿਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜੇਕਰ ਇਸ ਦੀਆਂ ਤਾਰਾਂ ਅੱਗੇ ਕਿਸੇ ਨਾਲ ਜੁੜਦੀਆਂ ਹਨ ਤਾਂ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।

Share this Article
Leave a comment