ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਵਾਪਰੇ ਸੜਕੇ ਹਾਦਸੇ ਤੋਂ ਬਾਅਦ ਮੌਕੇ ‘ਤੋਂ ਫ਼ਰਾਰ ਹੋਣ ਦੇ ਦੋਸ਼ ਹੇਠ ਪੁਲਿਸ ਨੇ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ , ਜਿਸ ਦੀ ਪਛਾਣ 25 ਸਾਲ ਦੇ ਗੁਰਜੰਟ ਸਿੰਘ ਵਜੋਂ ਹੋਈ ਹੈ।
ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 17 ਮਈ ਨੂੰ ਰਾਤ ਲਗਭਗ 11 ਵਜੇ ਦੋ ਕਾਲੇ ਰੰਗ ਦੀਆਂ ਤੇਜ਼ ਰਫ਼ਤਾਰ ਗੱਡੀਆਂ ਮੇਨ ਸਟ੍ਰੀਟ ਤੋਂ ਕੁਈਨ ਸਟ੍ਰੀਟ ਵੱਲ ਜਾ ਰਹੀਆਂ ਸਨ, ਜਿਨ੍ਹਾਂ ‘ਚੋਂ ਲੈਕਸਸ ਗੱਡੀ ਇੱਕ ਦਿਵਾਰ ਨਾਲ ਟਕਰਾਅ ਗਈ ਅਤੇ ਦੋ ਨੌਜਵਾਨ ਜ਼ਖਮੀ ਹੋ ਗਏ ਜਦਕਿ ਹੋਂਡਾ ਸਿਵਿਕ ਕਾਰ ਦਾ ਡਰਾਈਵਰ ਮੌਕੇ ‘ਤੋਂ ਫਰਾਰ ਹੋ ਗਿਆ।
ਪੁਲਿਸ ਨੇ ਗੁਰਜੰਟ ਸਿੰਘ ਖਿਲਾਫ ਖ਼ਤਰਨਾਕ ਡਰਾਈਵਿੰਗ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਰਹਿਣ ‘ਚ ਅਸਫ਼ਲ ਰਹਿਣ ਦੇ ਦੋਸ਼ ਆਇਦ ਕੀਤੇ ਹਨ।
Arrest Made in Brampton Fail to Remain Collision – https://t.co/50UCP9Xm4s
— Peel Regional Police (@PeelPolice) June 17, 2021
ਦੱਸ ਦਈਏ ਇਹ ਹਾਦਸਾ 17 ਮਈ ਨੂੰ ਵਾਪਰਿਆ ਜਿਸਦੀ ਡੂੰਘਾਈ ਨਾਲ ਪੜਤਾਲ ਕਰਦਿਆਂ 25 ਮਈ ਨੂੰ ਬਰੈਂਪਟਨ ਦੇ ਗੁਰਜੰਟ ਸਿੰਘ ਦੀ ਸ਼ਨਾਖ਼ਤ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਦੋਵੇਂ ਗੱਡੀਆਂ ਬਰੈਂਪਟਨ ਦੇ ਡਾਊਨ ਟਾਊਨ ਇਲਾਕੇ ਵੱਲ ਜਾ ਰਹੀਆਂ ਸਨ ਅਤੇ ਇਨ੍ਹਾਂ ਦੀ ਰਫ਼ਤਾਰ ਬਹੁਤ ਤੇਜ਼ ਸੀ। ਪੁਲਿਸ ਵਲੋਂ ਜ਼ਖ਼ਮੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਉਨ੍ਹਾਂ ਦੀ ਉਮਰ 25 ਸਾਲ ਤੇ 22 ਸਾਲ ਦੱਸੀ ਜਾ ਰਹੀ ਹੈ।