ਬਰੈਂਪਟਨ: ਕੈਨੇਡਾ ’ਚ ਬਰੈਂਪਟਨ ਦੇ ਇੱਕ ਹੀ ਘਰ ’ਤੇ ਦੋ ਵਾਰ ਗੋਲ਼ੀਆਂ ਚੱਲਣ ਦੇ ਮਾਮਲੇ ਸਾਹਮਣੇ ਆਏ ਸੀ। ਨਵੰਬਰ ਦੇ ਅਖੀਰ ਤੇ ਜਨਵਰੀ ਦੇ ਸ਼ੁਰੂ ’ਚ ਇਸ ਘਰ ’ਤੇ ਗੋਲੀ ਚੱਲੀ ਸੀ। ਪੀਲ ਰੀਜਨਲ ਪੁਲਿਸ ਨੇ ਇਸ ਮਾਮਲੇ ’ਚ ਹੁਣ 7 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਾਰੇ ਦੇ ਸਾਰੇ ਪੰਜਾਬੀ ਮੂਲ ਦੇ ਹਨ। ਕੈਨੇਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਸ਼ੱਕੀਆਂ ਦੀ ਪਛਾਣ 23 ਸਾਲਾ ਮਨਪ੍ਰੀਤ ਸਿੰਘ, 27 ਸਾਲਾ ਦਿਲਪ੍ਰੀਤ ਸਿੰਘ, 23 ਸਾਲਾ ਹਰਸ਼ਦੀਪ ਸਿੰਘ, 25 ਸਾਲਾ ਧਰਮਪ੍ਰੀਤ ਸਿੰਘ, 27 ਸਾਲਾ ਮਨਪ੍ਰਤਾਪ ਸਿੰਘ, 30 ਸਾਲਾ ਆਤਮਜੀਤ ਸਿੰਘ ਤੇ 21 ਸਾਲ ਦੇ ਅਰਵਿੰਦਰਪਾਲ ਸਿੰਘ ਵਜੋਂ ਹੋਈ ਹੈ।
ਪੀਲ ਪੁਲਿਸ ਮੁਤਾਬਕ ਪਹਿਲੀ ਘਟਨਾ 30 ਨਵੰਬਰ ਨੂੰ ਵਾਪਰੀ, ਜਦੋਂ ਬਰੈਂਪਟਨ ਦੇ ਇੱਕ ਘਰ ’ਤੇ ਗੋਲੀ ਚਲਾ ਕੇ ਦੋ ਵਿਅਕਤੀ ਫ਼ਰਾਰ ਹੋ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਸ਼ੱਕੀਆਂ ਕੋਲੋਂ ਇੱਕ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ। ਜਿਨ੍ਹਾਂ ਦੀ ਪਛਾਣ 27 ਸਾਲਾ ਮਨਪ੍ਰੀਤ ਸਿੰਘ, 23 ਸਾਲਾ ਦਿਲਪ੍ਰੀਤ ਸਿੰਘ ਅਤੇ 23 ਸਾਲਾ ਹਰਸ਼ਦੀਪ ਸਿੰਘ ਵਜੋਂ ਹੋਈ। ਇਸ ਤੋਂ ਬਾਅਦ ਇਸੇ ਘਰ ਉੱਤੇ 2 ਜਨਵਰੀ ਨੂੰ ਸਵੇਰੇ 9 ਵਜੇ ਫਿਰ ਗੋਲੀ ਚਲਾਈ ਗਈ। ਦੂਜੀ ਵਾਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ 4 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਫਾਈਰਿੰਗ ਦੀਆਂ ਇਨ੍ਹਾਂ ਦੋਵੇਂ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।
Arrests Made in Shooting at Brampton Residence
For more: https://t.co/rEuC0x24NQ pic.twitter.com/94DpnpyXG7
— Peel Regional Police (@PeelPolice) January 13, 2025
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।