ਅੱਜ ਦੇ ਦਿਨ ਮੌਜੂਦਾ 1/11 ਗੋਰਖਾ ਰਾਈਫਲ ਦੇ ਬਹਾਦੁਰ ਅਫਸਰਾਂ ਜੇਸੀਓ ਅਤੇ ਸਾਰੇ ਜਵਾਨਾਂ ਨੇ ਆਪਣੇ ਪੂਰਵਜਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ, ਸ਼ਰਧਾਂਜਲੀ ਤੋਂ ਬਾਅਦ ਮਾਂ ਦੁਰਗਾ ਤੋਂ ਆਸ਼ੀਰਵਾਦ ਵੀ ਲਿਆ। 1/11 ਗੋਰਖਾ ਰਾਈਫਲ ਦੀ ਮੌਜੂਦਾ ਕਮਾਣ ਅਧਿਕਾਰੀ ਕਰਨਲ ਅਭਿਲਾਸ਼ ਕੇ.ਐਮ ਅਤੇ ਦੰਡਪਾਲ, ਲੈਫਟੀਨੈਂਟ ਰਮਨਦੀਪ ਸਿੰਘ ਨੇ ਪਲਟਨ ਦੇ ਭੂਤ ਪੂਰਵ ਅਤੇ ਮੌਜੂਦਾ ਜਵਾਨਾਂ ਨੂੰ ਵਧਾਈ ਦਿੱਤੀ।
ਉਹਨਾਂ ਵੱਲੋਂ ਆਪਣੇ ਪੂਰਵਜਾਂ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਆਪਣੇ ਸੂਰਵੀਰ ਯੋਧਿਆਂ ਵੱਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਨੂੰ ਯਾਦ ਰੱਖਣ ਅਤੇ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ ਗਿਆ। ‘ਬਟਾਲੀਕ ਦਿਵਸ’ ਦੀ ਬਹਾਦਰੀ ਅਤੇ ਵੀਰ ਤਾਂ ਕਾਰਨ 1/11 ਗੋਰਖਾਂ ਰਾਈਫਲਸ ਨੂੰ ‘The Bravest of the Brave’ ਟਾਈਟਲ ਨਾਲ ਨਿਵਾਜਿਆ ਗਿਆ। ਇਸ ਮੌਕੇ ਤੇ ਕਮਾਨ ਅਧਿਕਾਰੀ ਵੱਲੋਂ ਮੌਜੂਦਾ ਪਲਟਨ ਦੇ ਖੇਤਰਾਂ ਵਾਲੇ ਭੂਤ ਪੁਰੋ ਸੈਨਿਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਯੂਥ ਨੂੰ ਅਗਨੀਵੀਰ ਅਤੇ ਆਫਿਸਰ ਕੇਡਰ ਲਈ ਉਤਸ਼ਾਹਿਤ ਕੀਤਾ ਗਿਆ।
ਬਟਾਲੀਕ ਦਿਵਸ…
ਮਈ 1999 ਜਦੋਂ ਦਾ ਫਸਟ ਗੋਰਖਾ ਰਾਈਫਲਸ ਆਪਣਾ ਆਪਰੇਸ਼ਨ ਮੇਕਦੂਤ ਸਫਲ ਕਰਕੇ ਵਾਪਸ ਆ ਰਹੀ ਸੀ। ਉਹਨਾਂ ਦੀ ਬਹਾਦਰੀ ਅਤੇ ਨਿਪੁੰਨਤਾ ਨੇ ਉਹਨਾਂ ਨੂੰ ਦੁਬਾਰਾ ਦੁਸ਼ਮਣ ਵੱਲੋਂ ਕੈਪਚਰ ਕੀਤਾ ਹੋਇਆ ਬਟਾਲੀਕ ਸਬ ਸੈਕਟਰ ਹਾਸਿਲ ਕਰਨ ਦਾ ਜ਼ਿੰਮਾ ਮਿਲਿਆ, ਯੋਗ ਕੀਰਾਂਤੀਜ,ਇਮਾਨਦਾਰੀ, ਵਫਾਦਾਰੀ ਅਤੇ ਬਹਾਦਰੀ ਦੇ ਨਾਲ ਦੁਸ਼ਮਨ ਨੂੰ ‘ਖਾਲੂ-ਬਾਰ’ ਕੁਕਥਾਂਗ,ਪੁਆਇੰਟ 5287, ਪੁਆਇੰਟ 5190 ਪੁਆਇੰਟ 5300 ਵਰਗੀਆਂ ਉੱਚੀਆਂ ਤੇ ਕਠਿਨ ਪਹਾੜੀਆਂ ਨੂੰ ਦੁਬਾਰਾ ਆਪਣੇ ਹੱਕ ਵਿੱਚ ਕਰਦੇ ਹੋਏ ਭਾਰਤ ਮਾਂ ਦਾ ਝੰਡਾ ਇੱਕ ਵਾਰ ਫਿਰ ਲਹਿਰਾਇਆ।
ਕਾਰਗਿਲ ਯੁੱਧ ਦਾ 2/3 ਜੁਲਾਈ ਦਾ ਉਹ ਸਮਾਂ ਸਭ ਤੋਂ ਉਚਿਤ ਸੀ ਜਿਸ ਸਮੇਂ ਨੇ ਯੁੱਧ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ ਸੀ ਜਦੋਂ ਬਹਾਦਰੀ ਦੀ ਮਿਸਾਲ ਸ਼ਹੀਦ ਕੈਪਟਨ ਮਨੋਜ ਕੁਮਾਰ ਪਾਂਡੇ ਪਰਮਵੀਰ ਚੱਕਰ, ਅਤੇ ਉਹਨਾਂ ਦੇ ਸਾਥੀਆਂ ਨੇ ਦੁਸ਼ਮਣ ਨੂੰ ਮਾਰ ਕੇ ਉਹਨਾਂ ਦਾ ਬਣਾਇਆ ਬੇਸ ਬੰਕਰ ਹਾਸਿਲ ਕਰਕੇ ਓਪੀ ਵਿਜੇ ਦਾ ਰੁੱਖ ਹੀ ਬਦਲ ਕੇ ਰੱਖ ਦਿੱਤਾ ਅਤੇ ਦੁਸ਼ਮਣ ਤੋਂ ਉਹਨਾਂ ਦਾ ਮਹੱਤਵਪੂਰਨ ਬੇਸ ਖਾਲੂਬਰ ਰੀਜ ਪੂਰੀ ਤਰਹਾਂ ਖੋਹ ਲਿਆ ਅਤੇ ਲਾਈਨ ਆਫ ਕੰਟਰੋਲ ਤੇ ਪੂਰੀ ਤਰਹਾਂ ਪਿੱਛੇ ਖਤਮ ਤੇ ਮਜਬੂਰ ਹੋਣਾ ਪਿਆ ਕੈਪਟਨ ਮਨੋਜ ਕੁਮਾਰ ਪਾਂਡੇ ਤੋਂ ਇਲਾਵਾ 13 ਹੋਰ ਬਹਾਦੁਰ ਕਿ ਕੀਰਾਂਤੀਜ ਨੇ ਦੇਸ਼ ਲਈ ਆਪਣਾ ਸਰਵ ਉੱਚ ਬਲੀਦਾਨ ਦੇ ਕੇ ਭਾਰਤੀਆਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ।