ਬੰਗਾਲ ‘ਚ ਭਾਜਪਾ ਹੋਈ ਹੋਰ ਮਜ਼ਬੂਤ, ਨਾਮੀਂ ਚਿਹਰੇ ਨੇ ਪਾਰਟੀ ‘ਚ ਕੀਤੀ ਸ਼ਮੂਲੀਅਤ!

TeamGlobalPunjab
1 Min Read

ਕੋਲਕਾਤਾ : ਜਿਉਂ ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਬੰਗਾਲ ਦੇ ਵਿੱਚ ਕਈ ਵੱਡੇ ਫ਼ਿਲਮੀ ਸਿਤਾਰੇ ਸਿਆਸਤ ਚ ਐਂਟਰੀ ਮਾਰਦਿਆਂ ਪਾਰਟੀਆਂ ਦਾ ਹਿੱਸਾ ਬਣ ਰਹੇ ਹਨ।ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੇ ਵਾਂਗ ਹੁਣ ਬੰਗਾਲ ਭਾਜਪਾ ਵੀ ਫਿਲਮੀ ਸਿਤਾਰਿਆਂ ਦੇ ਨਾਲ ਸੱਜਣੀ ਸ਼ੁਰੂ ਹੋ ਗਈ ਹੈ । ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਦਾਕਾਰਾ ਪਾਇਲ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ, ਪ੍ਰਧਾਨ ਦਿਲੀਪ ਘੋਸ਼ ਦੀ ਮੌਜੂਦਗੀ ਦੇ ਵਿੱਚ ਪਾਇਲ ਨੇ ਭਾਜਪਾ ਦੇ ਵਿੱਚ ਐਂਟਰੀ ਮਾਰੀ। ਦੱਸ ਦੇਈਏ ਕਿ ਪਾਇਲ ਸਰਕਾਰ ਅਜਿਹੇ ਸਮੇਂ ਚ ਸ਼ਾਮਿਲ ਹੋਈ ਹੈ ਜਦੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ ਪੀ ਨੱਡਾ ਨੇ ਅੱਜ ਯਾਨੀ ਵੀਰਵਾਰ ਨੂੰ ਬੰਗਾਲ ਦੀ ਭਾਜਪਾ ਦੀ ਮਿਸ਼ਨ ਸੋਨਾਰ ਬੰਗਾਲ ਕੈਂਪੇਨ ਨੂੰ ਲਾਂਚ ਕੀਤਾ ।

ਇਸ ਮਿਸ਼ਨ ਦੇ ਤਹਿਤ ਹੈ ਪਾਰਟੀ ਆਗੂਆਂ ਵੱਲੋਂ ਦੋ ਕਰੋੜ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਮੈਨੀਫੈਸਟੋ ਦੇ ਲਈ ਸੁਝਾਅ ਮੰਗੇ ਜਾਣਗੇ। ਉਧਰ ਜੇਕਰ ਗੱਲ ਮਮਤਾ ਬੈਨਰਜੀ ਪਰਿਵਾਰ ਦੀ ਕਰੀਏ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੈਨਰਜੀ ਪਰਿਵਾਰ ‘ਤੇ ਸੀਬੀਆਈ ਦੀ ਗਾਜ਼ ਡਿੱਗੀ ਹੋਈ ਹੈ। ਕੋਇਲਾ ਘੁਟਾਲੇ ਮਾਮਲੇ ਵਿਚ ਮਮਤਾ ਬੈਨਰਜੀ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

Share this Article
Leave a comment