ਪਾਇਲ ਦੇ ਰਹਿਣ ਵਾਲੇ ਕਾਨੂੰਨਗੋ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪਾਜ਼ਿਟਿਵ

TeamGlobalPunjab
1 Min Read

ਲੁਧਿਆਣਾ: ਜ਼ਿਲ੍ਹੇ ਵਿੱਚ ਚਾਰ ਦਿਨਾਂ ਬਾਅਦ ਲੁਧਿਆਣਾ ਵਿੱਚ ਇੱਕ ਕੋਰੋਨਾ ਪਾਜ਼ਿਟਿਵ ਮਰੀਜ਼ ਮਿਲਿਆ ਹੈ। ਇਹ ਰਿਵੈਨਿਊ ਵਿਭਾਗ ਦੇ 58 ਸਾਲਾ ਗੁਰਮੇਲ ਸਿੰਘ ਕਾਨੂੰਨਗੋ ਹਨ ਤੇ ਉਹ 21 ਮਾਰਚ ਤੋਂ ਡਿਊਟੀ ‘ਤੇ ਨਹੀਂ ਸਨ। ਲੁਧਿਆਣਾ ਵਿੱਚ ਹੁਣ ਤੱਕ ਪਾਜ਼ਿਟਿਵ ਮਿਲੇ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ 10 ਅਪ੍ਰੈਲ ਤੋਂ ਹੀ ਉਨ੍ਹਾਂ ਦੀ ਸਿਹਤ ਕੁੱਝ ਖ਼ਰਾਬ ਸੀ ਲਗ ਰਹੀ ਸੀ , ਪਰ 14 ਅਪ੍ਰੈਲ ਨੂੰ ਸਿਹਤ ਜ਼ਿਆਦਾ ਵਿਗੜਨ ‘ਤੇ ਉਨ੍ਹਾਂਨੂੰ ਡੀਐਮਸੀ ਹਸਪਤਾਲ ਲਿਆਇਆ ਗਿਆ।

ਜਾਣਕਾਰੀ ਅਨੁਸਾਰ ਪਾਇਲ ਦੇ ਰਹਿਣ ਵਾਲੇ ਕਾਨੂੰਨਗੋ ਦੀ ਸਿਹਤ ਖ਼ਰਾਬ ਹੋਣ ਕਾਰਨ 22 ਮਾਰਚ ਤੋਂ ਬਾਅਦ ਡਿਊਟੀ ‘ਤੇ ਨਹੀਂ ਬੁਲਾਇਆ ਗਿਆ ਸੀ। ਉਹ ਉਦੋਂ ਤੋਂ ਹੀ ਆਪਣੇ ਘਰ ਵਿਚ ਕਵਾਰੰਟਾਇਨ ਸਨ। ਪਰਿਵਾਰ ਵਿੱਚ ਕਾਨੂੰਨਗੋ ਦੇ ਪਿਤਾ, ਮਾਤਾ, ਪੁੱਤਰ ਅਤੇ ਧੀ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸੱਸ ਵੀ ਕੁੱਝ ਸਮੇਂ ਲਈ ਉਨ੍ਹਾਂ ਦੇ ਘਰ ਆਈ ਸਨ। ਉਨ੍ਹਾਂ ਦੇ ਬੇਟੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਸੰਪਰਕ ਵਿੱਚ ਆਏ ਸਨ। ਵਿਭਾਗ ਦੀਆਂ ਟੀਮਾਂ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਹਿਚਾਣ ਕਰ ਰਹੀ ਹੈ।

Share this Article
Leave a comment