ਅੰਮ੍ਰਿਤਸਰ: 328 ਪਾਵਨ ਸਰੂਪ ਲਾਪਤਾ ਮਾਮਲੇ ਦੀ ਜਾਂਚ ਵਿੱਚ ਦੋਸ਼ੀ ਪਾਈ ਗਈ ਆਡਿਟ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ਖਿਲਾਫ ਸ਼੍ਰੋਮਣੀ ਕਮੇਟੀ ਨੇ ਵੱਡੀ ਕਾਰਵਾਈ ਕੀਤੀ ਹੈ। ਕੰਪਨੀ ਐੱਸ.ਐੱਸ ਕੋਹਲੀ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀ ਗਈਆਂ ਹਨ, ਅਤੇ ਸ਼੍ਰੋਮਣੀ ਕਮੇਟੀ ਕੰਪਲੈਕਸ ਵਿਚਾਲੇ ਇਸ ਦੇ ਦਫ਼ਤਰ ਵੀ ਬੰਦ ਕਰ ਦਿੱਤੇ ਹਨ। ਕੰਪਨੀ ਦੇ ਕਰਮਚਾਰੀਆਂ ਨੂੰ ਵੀ ਘਰਾਂ ਨੂੰ ਭੇਜ ਦਿੱਤਾ ਗਿਆ।
ਐੱਸ.ਐੱਸ ਕੋਹਲੀ ਨਾਂ ਦੀ ਇਹ ਕੰਪਨੀ ਸਿੱਖ ਸੰਸਥਾ ਦੇ ਵਿੱਤੀ ਲੇਖੇ ਜੋਖੇ ਦਾ ਕੰਮਕਾਜ ਦੇਖਦੀ ਸੀ। ਸ਼੍ਰੋਮਣੀ ਕਮੇਟੀ ਦੀਆਂ ਸਿੱਖ ਸੰਸਥਾ ਦੇ ਹਿਸਾਬ ਨੂੰ ਇੰਟਰਨੈੱਟ ‘ਤੇ ਮੁਹੱਈਆ ਅਤੇ ਕੰਪਿਊਟਰ ਵਿੱਚ ਸਟੋਰ ਕਰਦੀ ਸੀ।
ਜਾਂਚ ਕਮੇਟੀ ਦੀ ਰਿਪੋਰਟ ਵਿੱਚ ਇਸ ਆਡਿਟ ਕੰਪਨੀ ‘ਤੇ ਪਬਲੀਕੇਸ਼ਨ ਵਿਭਾਗ ਦਾ 2016 ਤੋਂ ਇੰਟਰਨਲ ਆਡਿਟ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਵੀ ਇਲਜ਼ਾਮ ਲਗਾਏ ਗਏ ਹਨ ਕਿ ਜੇਕਰ ਸਮੇਂ ਸਿਰ ਆਡਿਟ ਹੁੰਦਾ ਤਾਂ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ‘ਚੋਂ ਲਾਪਤਾ ਹੋਏ ਪਾਵਨ ਸਰੂਪਾਂ ਦਾ ਸਮੇਂ ਸਿਰ ਪਤਾ ਲੱਗ ਸਕਦਾ ਸੀ।