ਮੋਗਾ: ਕੋਰੋਨਾ ਵਾਇਰਸ ਨਾਲ ਲੜਾਈ ਵਿੱਚ ਡਾਕਟਰ ਦਿਨ ਰਾਤ ਇਕ ਕਰਕੇ ਮਿਹਨਤ ਕਰ ਰਹੇ ਹਨ । ਉਹ ਮਰੀਜ਼ਾਂ ਦਾ ਧਿਆਨ ਰੱਖਣ ਲਈ ਵੀ ਹਰ ਸੰਭਵ ਯਤਨ ਕਰ ਰਹੇ ਹਨ । ਇਸ ਦਾ ਤਾਜਾ ਸਬੂਤ ਇਕ ਅਜਿਹੀ ਵੀਡੀਓ ਹੈ ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਂਝਾ ਕੀਤਾ ਗਿਆ ਹੈ ।
https://www.facebook.com/189701787748828/posts/3153831201335857/
ਇਸ ਵੀਡੀਓ ਵਿੱਚ ਡਾਕਟਰ ਅਤੇ ਮਰੀਜ਼ ਮਹਿਲਾਵਾਂ ਮਿਲ ਕੇ ਗਿੱਧਾ ਪਾ ਰਹੀਆਂ ਹਨ । ਜਿਸ ਨੂੰ ਦੇਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਦੇ ਫੈਨ ਹੋ ਗਏ ਅਤੇ ਉਨ੍ਹਾਂ ਇਸ ਵੀਡੀਓ ਨੂੰ ਆਪਣੇ ਫੇਸਬੁਕ ਪੇਜ ਤੇ ਸਾਂਝਾ ਕੀਤਾ । ਮੁੱਖ ਮੰਤਰੀ ਨੇ ਕਿਹਾ ਕਿ “ਇਹ ਵੀਡੀਓ ਮੇਰੇ ਦਿਲ ਨੂੰ ਛੂਹ ਗਈ ਕਿ ਕਿਸ ਤਰ੍ਹਾਂ ਸਾਡੇ ਡਾਕਟਰ, ਨਰਸਾਂ ਤੇ ਸਮੁੱਚਾ ਸਿਹਤ ਅਮਲਾ ਨਾ ਸਿਰਫ਼ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ ਸਗੋੰ ਉਨ੍ਹਾਂ ਦੀ ਹਿੰਮਤ ਵਧਾਉਣ ਵਿੱਚ ਵੀ ਲੱਗਿਆ ਹੋਇਆ ਹੈ। ਇਹ ਵੀਡੀਓ ਪੰਜਾਬ ਦੇ ਮੋਗਾ ਤੇ ਬਾਘਾਪੁਰਾਣਾ ਦੀ ਹੈ ਜਿੱਥੇ ਪੰਜਾਬ ਸਿਹਤ ਕਰਮਚਾਰੀ ਗਿੱਧਾ ਪਾ ਕੇ ਮਰੀਜ਼ਾਂ ਦਾ ਹੌਸਲਾ ਵਧਾ ਰਹੇ ਹਨ। ਮੈਂ ਇਨ੍ਹਾਂ ਦੀ ਇਸ ਕੋਸ਼ਿਸ਼ ਤੇ ਜਜ਼ਬੇ ਨੂੰ ਸਲਾਮ ਕਰਦਾ ਹਾਂ, ਇਸੇ ਤਰ੍ਹਾਂ ਲੱਗੇ ਰਹੋ।”