ਪਟਿਆਲਾ : ਪੀ. ਆਰ. ਟੀ. ਸੀ. ਦੀ ਬੱਸ ਅਤੇ ਕਾਰ ਵਿਚਕਾਰ ਭਿਆਨਕ ਟੱਕਰ, 4 ਦੀ ਮੌਤ 1 ਜ਼ਖਮੀ

TeamGlobalPunjab
1 Min Read

ਪਟਿਆਲਾ: ਬੀਤੀ ਸ਼ਾਮ ਪਟਿਆਲਾ-ਸਮਾਣਾ ਰੋਡ ‘ਤੇ ਸਥਿਤ ਪਿੰਡ ਭਾਨਰਾ ਨੇੜੇ ਪੀ.ਆਰ.ਟੀ.ਸੀ. ਦੀ ਬੱਸ ਅਤੇ ਅਸਟੀਮ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਵਿਅਕਤੀ ਜ਼ਖਮੀ ਹੋ ਗਿਆ। ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਵੱਲੋਂ ਜ਼ਖਮੀਆ ਨੂੰ ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੌਰਾਨ ਕਾਰ ਦੇ ਪਰਖੱਚੇ ਉਡ ਗਏ।

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਨੰਬਰੀ ਅਸਟੀਮ ਕਾਰ ‘ਚ 5 ਵਿਅਕਤੀ, ਜੋ ਕਿ ਪੀਵੀਸੀ ਲਾਉਣ ਦਾ ਕੰਮ ਕਰਦੇ ਸਨ, ਸ਼ਨੀਵਾਰ ਨੂੰ ਕਾਰ ‘ਚ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ। ਕਾਰ ਸਵਾਰਾਂ ਦੀ ਪਛਾਣ ਬੰਟੀ, ਪਰਮਜੀਤ, ਸੋਨੂੰ, ਕੁੰਵਰ, ਸਾਹਿਲ ਵਾਸੀ ਪਿੰਡ ਘਨੌਰੀ ਖੇੜਾ ਵਜੋਂ ਹੋਈ ਹੈ। ਉਕਤ ਕਾਰ ਨੂੰ ਪਿੰਡ ਢੱਕੜੱਬਾ ਕੋਲ ਪੀ. ਆਰ. ਟੀ. ਸੀ. ਦੀ ਬੱਸ ਨੇ ਜ਼ੋਰਦਾਰ ਟੱਕਰ ਮਾਰੀ, ਜਿਸ ‘ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1 ਵਿਅਕਤੀ ਜ਼ਖਮੀਂ ਹੋ ਗਿਆ।

ਦੂਜੇ ਪਾਸੇ ਟੱਕਰ ਮਾਰਨ ਤੋਂ ਬਾਅਦ ਬੱਸ ਦਾ ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਬੱਸ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share this Article
Leave a comment