ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਪੁਰਾਤਨ ਦਰਗਾਹ ਦੀ ਕੀਤੀ ਬੇਅਦਬੀ

Rajneet Kaur
2 Min Read

ਚੰਡੀਗੜ੍ਹ– ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ਼ੀਸ਼ ਮਹਿਲ ਦੇ ਨਜ਼ਦੀਕ ਨਦੀ ਕਿਨਾਰੇ ਬਣੀ ਪੁਰਾਤਨ ਦਰਗਾਹ ਦੀ ਬੇਅਦਬੀ ਕੀਤੀ ਹੈ।ਜਿਸਦੀ ਸੋਸ਼ਲ਼ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ।  ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਮੇਅਰ ਬਿੱਟੂ ਗੱਡੀ ‘ਚ ਸਵਾਰ ਹੋ ਕੇ ਦਰਗਾਹ ਵਾਲੀ ਜਗ੍ਹਾ ‘ਤੇ ਪਹੁੰਚਦੇ ਹਨ।  ਉਹ ਆਪਣੀ ਗੱਡੀ ‘ਚੋਂ ਉਤਰਦੇ ਸਾਰ ਕੋਈ ਗੱਲ ਨਹੀਂ ਕਰਦੇ ਤੇ ਸਿੱਧਾ ਜਾ ਕੇ ਪਹਿਲਾਂ ਕੰਧ ਨੂੰ ਡੇਗ ਦਿੰਦੇ ਹਨ ਅਤੇ ਫਿਰ ਦਰਗਾਹ ‘ਤੇ ਚੜ੍ਹ ਕੇ ਬਾਬਾ ਜੀ ਦੀ ਚਾਦਰ ਨੂੰ ਪਾੜ ਦਿੰਦੇ ਹਨ ਅਤੇ ਦੂਰ ਸੁੱਟ ਦਿੰਦੇ ਹਨ।

ਦੱਸਦੇਈਏ ਕਿ ਇਹ ਖਵਾਜਾ ਪੀਰ ਬਾਬਾ ਜੀ ਦੀ ਪੁਰਾਤਨ ਦਰਗਾਹ ਹੈ। ਇਸ ਦਰਗਾਹ ‘ਤੇ ਸੇਵਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਮੇਅਰ ਵੱਲੋਂ ਦਰਗਾਹ ਦੀ ਬੇਅਦਬੀ ਕੀਤੀ ਗਈ ਹੈ। ਇਸ ਨੂੰ ਲੈ ਕੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ।  ਉਨ੍ਹਾਂ ਵੱਲੋਂ ਮੇਅਰ ਸੰਜੀਵ ਸ਼ਰਮਾ ਬਿੱਟੂ ‘ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਦੂਜੇ ਪਾਸੇ ਮੇਅਰ ਬਿੱਟੂ ਦਾ ਕਹਿਣਾ ਹੈ ਕਿ ਉਨ੍ਹਾਂ ਕੋਈ ਗਲਤੀ ਨਹੀਂ ਕੀਤੀ। ਉਨ੍ਹਾਂ ਜੋ ਕੀਤਾ ਹੈ, ਸਹੀ ਕੀਤਾ ਹੈ। ਉਨ੍ਹਾਂ ਕਿਹਾ ਕਿ  ਪਟਿਆਲੇ ਨੂੰ  ਵਧੀਆ ਤਰੀਕੇ ਨਾਲ ਅੱਗੇ ਲੈ ਕੇ ਆਉਣਾ ਹੈ, ਜੇਕਰ ਇਸੇ ਤਰ੍ਹਾਂ ਸੜਕਾਂ ‘ਤੇ ਕਬਜ਼ੇ ਹੁੰਦੇ ਰਹੇ ਤਾਂ  ਕਿਸ ਤਰ੍ਹਾਂ ਅੱਗੇ ਵਧਾਂਗੇ। ਇਹ ਕੋਈ ਪੁਰਾਤਨ ਦਰਗਾਹ ਨਹੀਂ, 2 ਦਿਨ ਪਹਿਲਾਂ ਬਣੀ ਹੋਈ ਦਰਗਾਹ ਹੈ, ਜਿਸ ਨੂੰ ਉਨ੍ਹਾਂ ਤੋੜਿਆ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment