ਪੰਜਾਬ ਦੇ ਖਨੌਰੀ ਸਰਹੱਦ ‘ਤੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ, ਜਦਕਿ ਸ਼ੰਭੂ ਸਰਹੱਦ ‘ਤੇ ਵੀ ਸੈਂਕੜੇ ਕਿਸਾਨ ਇਕੱਠੇ ਹਨ। ਇਸ ਦੌਰਾਨ, ਪੁਲਿਸ ਵੱਲੋਂ ਕਈ ਮੁੱਖ ਕਿਸਾਨ ਆਗੂ ਹਿਰਾਸਤ ਵਿੱਚ ਲਏ ਜਾ ਚੁੱਕੇ ਹਨ।
ਅੱਜ ਦੁਪਹਿਰ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੂੰ ਮੋਹਾਲੀ ‘ਚ ਹਿਰਾਸਤ ਵਿੱਚ ਲੈ ਲਿਆ ਗਿਆ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਹੋਰ ਚੌਕੰਨੀ ਹੋ ਗਈਆਂ।
ਉੱਥੇ ਹੀ, ਪੁਲਿਸ ਵੱਲੋਂ ਖਨੌਰੀ ਅਤੇ ਸ਼ੰਭੂ ਸਰਹੱਦ ‘ਤੇ ਕਿਸਾਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਜਾਰੀ ਹੈ। ਕਿਸਾਨਾਂ ਦੇ ਲੱਗੇ ਤੰਬੂ ਅਤੇ ਸਟੇਜਾਂ ਸੜਕਾਂ ਤੋਂ ਹਟਾਏ ਜਾ ਰਹੇ ਹਨ।
‘ਸਾਨੂੰ ਮਜਬੂਰ ਨਾ ਕਰੋ’ – ਡੀਆਈਜੀ ਪਟਿਆਲਾ
ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਨੇ ਕਿਸਾਨਾਂ ਨੂੰ ਸਰਹੱਦ ਤੋਂ ਪਿੱਛੇ ਹਟਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸੂਚਨਾ ਦਿੰਦਿਆਂ ਕਿਹਾ, ਸਾਨੂੰ ਕੋਈ ਵੀ ਕਾਰਵਾਈ ਕਰਨ ਲਈ ਮਜਬੂਰ ਨਾ ਕਰੋ। ਉਨ੍ਹਾਂ ਕਿਹਾ ਸਾਨੂੰ ਨਹੀਂ ਪਤਾ ਕਿ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਦੀ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਕੀ ਹੋਇਆ ਸੀ ਜਾਂ ਨਹੀਂ, ਪਰ ਹੁਣ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਸਾਡੇ ਨਾਲ 3 ਹਜ਼ਾਰ ਸੈਨਿਕਾਂ ਦੀ ਫੋਰਸ ਹੈ। ਅਸੀਂ ਜਾਣਦੇ ਹਾਂ ਕਿ ਇਸ ਵੇਲੇ ਕਿੰਨੇ ਕਿਸਾਨ ਹਨ।
ਡੀਆਈਜੀ ਨੇ ਕਿਹਾ- ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ। ਵਿਰੋਧ ਪ੍ਰਦਰਸ਼ਨ ‘ਤੇ ਬੈਠੇ ਲੋਕ ਸਾਡੇ ਆਪਣੇ ਹਨ। ਸਾਰਿਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕਾਰਨ ਕਿਸੇ ਵੀ ਅਧਿਕਾਰੀ ਦੀ ਨੌਕਰੀ ਖ਼ਤਰੇ ਵਿੱਚ ਪੈ ਜਾਂਦੀ ਹੈ, ਤਾਂ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।
ਸਾਡਾ ਕੋਈ ਵੀ ਪੁਲਿਸ ਮੁਲਾਜ਼ਮ ਤੁਹਾਡੇ ਨਾਲ ਮਾੜਾ ਵਤੀਰਾ ਨਹੀਂ ਕਰੇਗਾ। ਤੁਸੀਂ ਲੋਕ ਇੰਨੇ ਸਮੇਂ ਤੋਂ ਸਾਡੇ ਨਾਲ ਬੈਠੇ ਹੋ। ਅੱਜ ਤੱਕ, ਤੁਸੀਂ ਲੋਕਾਂ ਨੇ ਜੋ ਵੀ ਕਿਹਾ, ਅਸੀਂ ਸਭ ਕੁਝ ਸਤਿਕਾਰ ਨਾਲ ਕੀਤਾ।