Home / ਪੰਜਾਬ / ਪਟਿਆਲਾ ‘ਚ ਕੋਰੋਨਾ ਦੇ ਤਿੰਨ ਹੋਰ ਮਾਮਲੇ ਆਏ ਸਾਹਮਣੇ

ਪਟਿਆਲਾ ‘ਚ ਕੋਰੋਨਾ ਦੇ ਤਿੰਨ ਹੋਰ ਮਾਮਲੇ ਆਏ ਸਾਹਮਣੇ

ਪਟਿਆਲਾ :ਜ਼ਿਲ੍ਹਾ ਪਟਿਆਲਾ ‘ਚ ਕੋਰੋਨਾ ਵਾਇਰਸ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਮੁੰਬਈ ਤੋਂ ਇਕੱਠੇ ਪਰਤੇ 4 ਵਿਅਕਤੀਆਂ ‘ਚੋਂ ਰਾਜਪੁਰਾ ਨਾਲ ਸਬੰਧਤ ਤੀਜੇ ਵਿਅਕਤੀ ਦੀ ਵੀ ਰਿਪੋਰਟ ਪਾਜ਼ਿਟਿਵ ਆਈ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਤੋਂ ਕੰਬਾਈਨ ਦੇ ਨਾਲ ਵਾਪਸ ਆਏ ਖੇਤੀ ਕਾਮੇ ਦੀ ਵੀ ਬਿਨਾਂ ਲੱਛਣਾਂ ਦੇ ਟੈਸਟ ਰਿਪੋਰਟ ਪਾਜ਼ਿਟਿਵ ਆਈ ਹੈ।

ਇਨ੍ਹਾਂ ਤੋਂ ਇਲਾਵਾ ਬਲਾਕ ਕੌਲੀ ਅਧੀਨ ਕੰਮ ਕਰਦੀ ਇਕ ਆਸ਼ਾ ਵਰਕਰ ਵੀ ਜਾਂਚ ਦੌਰਾਨ ਕੋਰੋਨਾ ਪਾਜ਼ਿਟਿਵ ਪਾਈ ਗਈ। ਇਸ ਤੋਂ ਬਾਅਦ ਹਰਕਤ ‘ਚ ਆਈਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਤਿੰਨਾਂ ਮਰੀਜ਼ਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਇਸ ਨਾਲ ਹੀ ਸੰਪਰਕ ‘ਚ ਆਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਹਰੀਸ਼ ਮਲਹੋਤਰਾ ਵੱਲੋਂ ਕੀਤੀ ਗਈ ਹੈ। ਤਿੰਨ ਹੋਰ ਕੇਸ ਆਉਣ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 111 ਹੋ ਗਈ ਹੈ।

Check Also

‘ਮਿਸ਼ਨ ਫਤਿਹ’ ਗੀਤ ‘ਚ ਅਮਿਤਾਭ ਬੱਚਨ, ਗੁਰਦਾਸ ਮਾਨ ਸਣੇ ਹੋਰ ਦਿੱਗਜ ਸ਼ਖਸਿਅਤਾਂ ਨੇ ਦਿੱਤਾ ਸੰਦੇਸ਼

ਚੰਡੀਗੜ੍ਹ: ਕੋਰੋਨਾ ਦੇ ਖਿਲਾਫ ਜੰਗ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫਤਿਹ …

Leave a Reply

Your email address will not be published. Required fields are marked *