ਆਕਲੈਂਡ : ਨਿਊਜ਼ੀਲੈਂਡ ਦੇ ਇੱਕ ਗੁਰੂ ਘਰ ਦੇ ਬਾਹਰ ਖੜੇ ਪਾਠੀ ਸਿੰਘ ‘ਤੇ ਹਮਲਾ ਹੋਇਆ ਹੈ, ਜਿਸ ‘ਚ ਉਹ ਜ਼ਖਮੀ ਹੋ ਗਏ। ਇਹ ਹਮਲਾ ਗੁਰਦੁਆਰਾ ਸਿੰਘ ਸਾਹਿਬ ਕ੍ਰਾਈਸਚਰਚ ਦੇ ਗੇਟ ਅੱਗੇ ਖੜ੍ਹੇ ਸੇਵਾਦਾਰ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਬੀਤੇ ਦਿਨੀਂ ਸਵੇਰੇ 6 ਵਜੇ ਵੁਲਸਟਨ ਦੇ ਫੇਰੀ ਰੋਡ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਕੀਤਾ ਗਿਆ।
ਦ ਨਿਊਜੀਲੈਂਡ ਸਿੱਖ ਸੁਸਾਇਟੀ (NZSS) ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ। ਸ਼ਿਕਾਇਤ ਦੇ ਨਾਲ ਸੀਸੀਟੀਵੀ ਕੈਮਰ ‘ਚ ਕੈਦ ਰਿਕਾਡਿੰਗਾਂ ਵੀ ਦਿੱਤੀਆਂ ਗਈਆਂ ਹਨ। ਭਾਈਚਾਰੇ ਵੱਲੋਂ ਇਸ ਨੂੰ ਨਸਲੀ ਹਮਲਾ ਮੰਨਿਆ ਜਾ ਰਿਹਾ ਹੈ।
ਪੁਲਿਸ ਦੇ ਅਨੁਸਾਰ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਹਾਲੇ ਇਸ ਨੂੰ ਕਿਸੇ ਨਸਲਵਾਦੀ ਹਮਲੇ ਦੀ ਘਟਨਾ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ।