ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ‘ਤੇ ਲਾਇਆ ਵਸੂਲੀ ਦਾ ਦੋਸ਼

TeamGlobalPunjab
2 Min Read

ਮੁੰਬਈ :ਮੁੰਬਈ ਦੇ ਪੁਲਿਸ ਕਮਿਸ਼ਨਰ ਅਹੁਦੇ ਤੋਂ ਹਟਾਏ ਗਏ ਪਰਮਬੀਰ ਸਿੰਘ ਦੀ ਮੁੱਖ ਮੰਤਰੀ ਨੂੰ ਲਿਖੀ ਗਈ ਇਕ ਚਿੱਠੀ ਤੋਂ ਬਾਅਦ ਅੰਟੀਲਿਆ ਕਾਂਡ ਇਕ ਅਜੀਬੋ ਮੋੜ ‘ਤੇ ਪਹੁੰਚ ਗਿਆ ਹੈ। ਪਰਮਬੀਰ ਨੇ ਚਿੱਠੀ ‘ਚ ਦੋਸ਼ ਲਾਇਆ ਹੈ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਪੁਲਿਸ ਅਧਿਕਾਰੀਆਂ ਤੋਂ ਹਰ ਮਹੀਨੇ 100 ਕਰੋੜ ਰੁਪਏ ਦੀ ਵਸੂਲੀ ਕਰਵਾਉਣਾ ਚਾਹੁੰਦੇ ਸਨ। ਪਰਮਬੀਰ ਦਾ ਇਹ ਦੋਸ਼ ਮਹਾਰਾਸ਼ਟਰ ਦੀ ਊਧਵ ਸਰਕਾਰ ਲਈ ਘਾਤਕ ਸਾਬਤ ਹੋ ਸਕਦਾ ਹੈ।

ਪਰਮਬੀਰ ਸਿੰਘ ਦਾ 17 ਮਾਰਚ ਨੂੰ ਮੁੰਬਈ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਤਬਾਦਲਾ ਕਰ ਕੇ ਉਨ੍ਹਾਂ ਨੂੰ ਡਾਇਰੈਕਟਰ ਜਨਰਲ ਹੋਮਗਾਰਡਜ਼ ਬਣਾ ਦਿੱਤਾ ਗਿਆ ਸੀ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਦੱਸਿਆ ਕਿ ਪਰਮਬੀਰ ਦਾ ਤਬਾਦਲਾ ਆਮ ਪ੍ਰਸ਼ਾਸਨਿਕ ਤਬਾਦਲਾ ਨਹੀਂ ਸੀ। ਪਰਮਬੀਰ ਸਿੰਘ ਵੱਲੋਂ  ਸਚਿਨ ਵਝੇ ਦੇ ਮਾਮਲੇ ‘ਚ ਹੋਈਆਂ ਕੁਝ ਗੰਭੀਰ ਗਲਤੀਆਂ ਕਰਕੇ ਅਹੁਦੇ ਤੋਂ ਹਟਾਇਆ ਗਿਆ ਹੈ।

ਦਸ ਦਈਏ ਇਸ ਦੋਸ਼ ਤੋਂ ਖਿੱਝ ਕੇ ਪਰਮਬੀਰ ਸਿੰਘ ਨੇ 20 ਮਾਰਚ ਨੂੰ ਅੱਠ ਪੰਨਿਆਂ ਦੀ ਇਕ ਲੰਬੀ ਚਿੱਠੀ ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖ ਕੇ ਨਾ ਸਿਰਫ ਆਪਣੇ ਸਬੰਧੀ ਗ੍ਰਹਿ ਮੰਤਰੀ ਵੱਲੋਂ ਕਹੀਆਂ ਗਈਆਂ ਗੱਲਾਂ ਦਾ ਖੰਡਨ ਕੀਤਾ ਹੈ, ਬਲਕਿ ਗ੍ਰਹਿ ਮੰਤਰੀ ‘ਤੇ ਵਸੂਲੀ ਦਾ ਦੋਸ਼ ਵੀ ਲਾ ਦਿੱਤਾ।

ਇਸਤੋਂ ਇਲਾਵਾ ਪਰਮਬੀਰ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਖ਼ੁਦ ਉਨ੍ਹਾਂ ਨੂੰ ਤੇ ਏਪੀਆਈ ਸਕੱਤਰ ਵਝੇ ਸਣੇ ਮੁੰਬਈ ਦੇ ਹੋਰ ਪੁਲਿਸ ਅਧਿਕਾਰੀਆਂ ਨੂੰ ਮੁੰਬਈ ਦੇ ਬਾਰ, ਰੈਸਟੋਰੈਂਟ ਆਦਿ ਤੋਂ ਹਰ ਮਹੀਨੇ 100 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਨਿਰਦੇਸ਼ ਦਿੱਤਾ ਸੀ। ਪਰਮਬੀਰ ਨੇ ਆਪਣੇ ਦੋਸ਼ ਦੀ ਪੁਸ਼ਟੀ ਲਈ ਇਕ ਅਧਿਕਾਰੀ ਨਾਲ ਹੋਈ ਆਪਣੀ ਵ੍ਹਟਸਐਪ ਚੈਟ ਦੇ ਅੰਸ਼ ਵੀ ਚਿੱਠੀ ‘ਚ ਲਿਖੇ ਹਨ। ਪਰਮਬੀਰ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਸਚਿਨ ਵਝੇ ਦੀ ਕਾਲ ਡਿਟੇਲ ਰਿਕਾਰਡ ਨਾਲ ਕੀਤੀ ਜਾ ਸਕਦੀ ਹੈ।

- Advertisement -

Share this Article
Leave a comment