ਚੰਡੀਗੜ੍ਹ – ਕਾਂਗਰਸ ਤੋੰ ਹਲਕਾ ਜਲੰਧਰ ਦੇ ਐਮ ਐਲ ਏ ਪਰਗਟ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਪਾ ਕੇ ਰਾਜ ਸਭਾ ਮੈਂਬਰੀ ਲਈ ਭੇਜੇ ਗਏ ਲੁਧਿਆਣਾ ਦੋ ਸੰਜੀਵ ਅਰੋੜਾ ਨੂੰ ਆਮ ਆਦਮੀ ਪਾਰਟੀ ਵੱਲੋਂ ਨਾਮਜ਼ਦ ਕੀਤੇ ਜਾਣ ਲਈ ਘੇਰਿਆ ਹੈ।
https://twitter.com/PargatSOfficial/status/1506226090037366787?t=X56Kjs53sZuomhthb88pug&s=19
ਉਨ੍ਹਾਂ ਨੇ ਪੋਸਟ ‘ਚ ਲਿਖਿਆ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਦਾਅਵਿਆਂ ਚ ਸੱਚਾਈ ਹੈ ਕਿ ਉਹ ਪੰਜਾਬ ਨੂੰ ਭਗਤ ਸਿੰਘ ਦੇ ਸੁਫ਼ਨਿਆਂ ਦਾ ਪੰਜਾਬ ਬਣਾਉਣਾ ਚਾਹੁੰਦੇ ਹਨ, ਤਾਂ ਫੇਰ ਲੁਧਿਆਣਾ ਤੋਂ ਰਾਜ ਸਭਾ ਮੈਂਬਰੀ ਲਈ ਭੇਜੇ ਗਏ ਨਾਂਅ ਸੰਜੀਵ ਅਰੋੜਾ, ਜਿਹੜੇ ਕਾਰੋਬਾਰੀ ਹਨ, ਉਨ੍ਹਾਂ ਦੀਆਂ ਸ਼ੱਕੀ ਜਾਇਦਾਦਾਂ ਅਤੇ ਕਾਰੋਬਾਰਾਂ ਦੀ ਨਿਰਪੱਖ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ ਹੈ ਕਿ ਇਹ ਜਾਂਚ ਸੁਤੰਤਰ ਏਜੰਸੀ ਤੋਂ ਕਰਾਈ ਜਾਵੇ ਤੇ ਸਮਾਂਬੱਧ ਕੀਤੀ ਜਾਵੇ।