ਚੰਡੀਗੜ੍ਹ : ‘ਪੰਥਕ ਅਕਾਲੀ ਲਹਿਰ’ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਦੋਸ਼ੀਆਂ ‘ਤੇ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਖਰੜ (ਮੋਹਾਲੀ) ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕ ਕੇ ਰੋਸ ਪਰਦਰਸ਼ਨ ਕੀਤਾ ਗਿਆ।
ਇਸ ਮੌਕੇ ਸ. ਮਲਕੀਤ ਸਿੰਘ ਰਾਣਾ, ਸ. ਪ੍ਰਭਜੋਤ ਸਿੰਘ, ਸ. ਰਵਿੰਦਰ ਸਿੰਘ ਵਜੀਦਪੁਰ, ਸ. ਗੁਰਮੀਤ ਸਿੰਘ ਸ਼ੰਨਟੂ, ਸ. ਬਲਵਿੰਦਰ ਸਿੰਘ ਪਟਵਾਰੀ, ਜਗਦੇਵ ਸਿੰਘ ਮਲੋਆ, ਬਲਵਿੰਦਰ ਸਿੰਘ ਮੀਆਪੁਰ, ਜਿੰਮੀ ਕੁਰਾਲੀ, ਮਲਕੀਤ ਸਿੰਘ ਸਿਉਂਕ ਕੁਲਦੀਪ ਸਿੰਘ ਡੇਰਾਬੱਸੀ ਉਂਕਾਰ ਸਿੰਘ ਘਟੋਰ, ਰਤਵਾੜਾ ਸਾਹਿਬ ਵੱਲੋਂ ਵਿਸ਼ੇਸ਼ ਤੌਰ ‘ਤੇ ਪ੍ਰਮੁੱਖ ਨੁਮਾਇੰਦੇ ਵੀ ਪਹੁੰਚੇ।