ਯਾਸਰ ਅਰਾਫਾਤ – ਫਲਸਤੀਨ ਨੇਤਾ ਕਿਵੇਂ ਬਣਿਆ ਸ਼ਾਂਤੀ ਦਾ ਦੂਤ

TeamGlobalPunjab
2 Min Read

-ਅਵਤਾਰ ਸਿੰਘ

ਯਾਸਰ ਅਰਾਫਾਤ ਦਾ ਪੂਰਾ ਨਾਮ ਮੁਹੰਮਦ ਅਬਦੁਲ ਰਹਿਮਾਨ ਅਬਦੁਲ ਰਾਉਫ ਅਰਾਫਾਤ ਅਲਕੁਦਾ ਅਲ ਹੁਸੈਨੀ ਸੀ ਜਿਸ ਦਾ ਜਨਮ 4 ਅਗਸਤ 1919 ਨੂੰ ਹੋਇਆ।

ਯਾਸਰ ਅਰਾਫਾਤ ਫਲਸਤੀਨ ਨੇਤਾ ਫਿਲਸਤੀਨ ਸੰਗਠਨ ਦਾ ਮੁਖੀ ਸੀ। ਇਹ ਅਜਿਹਾ ਵਿਅਕਤੀ ਸੀ ਜਿਸ ਨੂੰ ਬਿਨਾ ਕਿਸੇ ਦੇਸ ਦੇ ਅਗਵਾਈ ਕਰਨ ਦੇ ਬਾਵਜੂਦ ਯੂ ਐਨ ਓ ਵਿਚ ਭਾਸ਼ਣ ਦੇਣ ਲਈ ਸਦਿਆ ਗਿਆ।

ਅਰਾਫਾਤ ਦੀ ਅਗਵਾਈ ਵਿਚ ਉਸਦੇ ਸੰਗਠਨ ਫਲਸਤੀਨ ਮੋਰਚੇ ਨੇ ਸ਼ਾਂਤੀ ਦੀ ਥਾਂ ਸੰਘਰਸ਼ ਨੂੰ ਪਹਿਲ ਦਿੱਤੀ ਤੇ ਉਸਦਾ ਨਿਸ਼ਾਨਾ ਹਮੇਸ਼ਾਂ ਇਜ਼ਰਾਈਲ ਰਿਹਾ।

- Advertisement -

ਅਚਾਨਕ 1988 ਨੂੰ ਅਰਾਫਾਤ ਵਿਚ ਤਬਦੀਲੀ ਆਈ ਤੇ ਉਹ ਸ਼ਾਂਤੀ ਦਾ ਦੂਤ ਨਜ਼ਰ ਆਇਆ। ਉਸ ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ।

ਉਸ ਦੀ ਨਹਿਰੂ – ਗਾਂਧੀ ਪਰਿਵਾਰ ਨਾਲ ਕਾਫੀ ਨੇੜਤਾ ਸੀ। ਉਸਨੇ 1991 ਦੀਆਂ ਚੋਣਾਂ ਦੌਰਾਣ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਹਮਲੇ ਪ੍ਰਤੀ ਚੌਕਸ ਵੀ ਕੀਤਾ। ਅਰਾਫਾਤ ਦੀ ਮੌਤ 11 ਨਵੰਬਰ 2004 ਨੂੰ ਹੋਈ।

ਇਸ ਤੋਂ ਕੁਝ ਸਮੇਂ ਬਾਅਦ ਅਰਾਫਾਤ ਦੀ ਮੌਤ ਨੂੰ ਲੈ ਕੇ ਈਜਰਾਈਲ ਉਪਰ ਜ਼ਹਿਰ ਦੇਣ ਦਾ ਦੋਸ਼ ਲੱਗਾ। ਸਵਾਲ ਸੀ ਕਿ ਮੌਤ ਕੁਦਰਤੀ ਹੈ ਜਾਂ ਜ਼ਹਿਰ ਦੇਣ ਨਾਲ ਹੋਈ ਹੈ। ਉਸ ਦੀ ਲਾਸ਼ ਨੂੰ ਕਬਰ ਵਿੱਚੋਂ ਕੱਢ ਕੇ ਸਵਿਜਟਰਲੈਂਡ ਦੇ ਵਿਗਿਆਨੀਆਂ ਨੇ ਪੋਸਟ-ਮਾਰਟਮ ਕੀਤਾ ਤੇ ਦੱਸਿਆ ਕਿ ਉਸਦੇ ਸਰੀਰ ਵਿੱਚ ਰੇਡੀਉਧਰਮੀ ਪੋਲੋਨਿਯਮ-200 ਮਿਲਿਆ ਹੈ ਜੋ ਅਜੇ ਵੀ ਲੋਕਾਂ ਲਈ ਬੁਝਾਰਤ ਬਣਿਆ ਹੋਇਆ ਹੈ।

Share this Article
Leave a comment