ਕੋਰੋਨਾ ਵਾਇਰਸ: ਭੁਲੇਖਾ-ਪਾਊ ਖ਼ਬਰਾਂ ਤੋਂ ਬਚਣਾ ਹੀ ਬੇਹਤਰ ਇਲਾਜ

TeamGlobalPunjab
4 Min Read

ਅਵਤਾਰ ਸਿੰਘ

ਕੋਰੋਨਾ ਵਾਇਰਸ ਦੇ ਕਾਰਨ ਦੁਨੀਆਂ ਭਰ ਵਿੱਚ ਕਰੋੜਾਂ ਲੋਕ ਅਸ਼ਾਂਤੀ ਦੇ ਮਾਹੌਲ ‘ਚ ਜੀਅ ਰਹੇ ਹਨ। ਸੋਸ਼ਲ ਮੀਡੀਆ ‘ਤੇ ਜੋ ਵਧੇਰੇ ਭੁਲੇਖਾ ਪਾਉਣ ਵਾਲਿਆਂ ਖ਼ਬਰਾਂ ਮਿਲ ਰਹੀਆਂ ਹਨ, ਉਨ੍ਹਾਂ ਦਾ ਸਿੱਧਾ ਸੰਬੰਧ ਮਾਨਸਿਕ ਸਿਹਤ ਨਾਲ ਹੈ, ਜੋ ਸਮੇਂ ਅਨੁਸਾਰ ਵਿਗੜਦਾ ਜਾ ਰਿਹਾ ਹੈ। ਲੋਕ ਅਜੇ ਤਣਾਅ ਵਿੱਚ ‘ਚ ਹਨ। ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰਨ ਤੇ ਕੀ ਨਾ ਕਰਨ। ਕੋਈ ਸਮਾਨ ਮੁੱਕਣ ਦੇ ਡਰ ਤੋਂ ਖ਼ਰੀਦਦਾਰੀ ਕਰ ਰਿਹਾ ਕੋਈ ਸੋਸ਼ਲ ਮੀਡੀਆ ‘ਤੇ ਚਲ ਰਹੀਆਂ ਖ਼ਬਰਾਂ ਤੋਂ ਫ਼ਿਕਰਮੰਦ ਹੈ। ਅਜਿਹੇ ਮਾਹੌਲ ਨਾਲ ਸਿੱਝਣ ਲਈ ਮਾਨਸਿਕ ਤੋਰ ‘ਤੇ ਸੇਹਤਮੰਦ ਰਹਿ ਕੇ ਹੀ ਚੰਗੇ ਕਦਮ ਚੁੱਕੇ ਜਾ ਸਕਦੇ ਹਨ। ਦਵਾਈਆਂ ਲੈਣ ਬਾਰੇ ਭਰਮ ਭੁਲੇਖੇ ਪਾਏ ਜਾ ਰਹੇ ਹਨ।

ਰਿਪੋਰਟਾਂ ਮੁਤਾਬਿਕ ਭਾਰਤ ਵਿਚ ਕਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 151 ਹੋ ਗਈ ਹੈ। ਕਈ ਨਵੇਂ ਕੇਸ ਵੀ ਮਿਲੇ ਹਨ। ਇਨ੍ਹਾਂ ’ਚ 25 ਵਿਦੇਸ਼ੀ ਨਾਗਰਿਕ ਵੀ ਹਨ। ਦਿੱਲੀ, ਕਰਨਾਟਕ ਤੇ ਮਹਾਰਾਸ਼ਟਰ ਵਿਚ ਹੁਣ ਤੱਕ ਤਿੰਨ ਮੌਤਾਂ ਹੋ ਚੁਕੀਆਂ ਹਨ। ਭਾਰਤੀ ਫ਼ੌਜ ’ਚ ਕਰੋਨਾਵਾਇਰਸ ਦਾ ਪਹਿਲਾ ਕੇਸ ਮਿਲਿਆ ਹੈ। ਲੱਦਾਖ ਸਕਾਊਟ ਰੈਜੀਮੈਂਟ ਦਾ ਜਵਾਨ ਲੇਹ ‘ਚ ਪੀੜਤ ਹੈ। ਉਹ ਲੇਹ ਦੇ ਚੂਹੋਟ ਪਿੰਡ ਦਾ ਵਾਸੀ ਹੈ। ਹਸਪਤਾਲ ‘ਚ ਉਸ ਨੂੰ ਵੱਖਰਾ ਰੱਖਿਆ ਗਿਆ ਹੈ। ਉਸ ਦੇ ਪਿਤਾ ਇਰਾਨ ਤੋਂ ਧਾਰਮਿਕ ਯਾਤਰਾ ਤੋਂ ਪਰਤੇ ਸਨ।

ਲੱਦਾਖ ਵਿਚ ਕੇਸਾਂ ਦੀ ਗਿਣਤੀ 8 ਹੋ ਗਈ ਹੈ। ਲੇਹ ‘ਚ ਧਾਰਾ 144 ਲਾਈ ਜਾ ਰਹੀ ਹੈ। ਦਿੱਲੀ ਨੇੜੇ ਨੋਇਡਾ ਵਿਚ ਇੰਡੋਨੇਸ਼ੀਆ ਤੋਂ ਪਰਤਿਆ ਇਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇੱਥੇ ਪੀੜਤਾਂ ਦੀ ਗਿਣਤੀ ਚਾਰ ਹੋ ਗਈ ਹੈ ਤੇ ਧਾਰਾ 144 ਲਾ ਦਿੱਤੀ ਗਈ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੋਨਾਵਾਇਰਸ ਮਹਾਮਾਰੀ ਤੇ ਇਸ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਬਾਰੇ ਵੀਰਵਾਰ ਰਾਤ ਅੱਠ ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਰੋਨਾਵਾਇਰਸ ਦੇ ਟਾਕਰੇ ਤੇ ਮਹਾਮਾਰੀ ਦੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ।

- Advertisement -

ਇਸੇ ਤਰ੍ਹਾਂ ਰਿਪੋਰਟਾਂ ਅਨੁਸਾਰ ਦਿੱਲੀ ’ਚ ਦਸ ਕੇਸ ਮਿਲੇ ਹਨ, ਇਨ੍ਹਾਂ ‘ਚ ਇਕ ਵਿਦੇਸ਼ੀ ਨਾਗਰਿਕ ਹੈ। ਉੱਤਰ ਪ੍ਰਦੇਸ਼ ’ਚ ਇਕ ਵਿਦੇਸ਼ੀ ਸਣੇ 16 ਕੇਸ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 41, ਕੇਰਲ ਵਿਚ 27 ਕੇਸ ਹਨ। ਕਰਨਾਟਕ ਵਿਚ ਕਰੋਨਾ ਦੇ 11 ਮਰੀਜ਼ ਹਨ।

ਜੰਮੂ ਕਸ਼ਮੀਰ ਵਿਚ ਤਿੰਨ ਮਾਮਲੇ ਹਨ। ਇਸ ਤੋਂ ਇਲਾਵਾ ਤਿਲੰਗਾਨਾ ’ਚ ਪੰਜ ਕੇਸ ਕਰੋਨਾ ਦੇ ਪਾਜ਼ੇਟਿਵ ਪਾਏ ਗਏ ਹਨ। ਰਾਜਸਥਾਨ ਵਿਚ ਦੋ ਵਿਦੇਸ਼ੀ ਨਾਗਰਿਕਾਂ ਸਣੇ ਚਾਰ ਕੇਸ ਹਨ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ, ਉਤਰਾਖੰਡ ਤੇ ਪੰਜਾਬ ਵਿਚ ਵੀ ਇਕ-ਇਕ ਕੇਸ ਹੈ। ਹਰਿਆਣਾ ’ਚ ਹੁਣ ਤੱਕ 16 ਕੇਸ ਹਨ ਜਿਨ੍ਹਾਂ ਵਿਚ 14 ਵਿਦੇਸ਼ੀ ਹਨ। ਚੰਡੀਗੜ੍ਹ (ਯੂ ਟੀ) ਵਿਚ ਵੀ ਕੋਵਿਡ -2019 ਦਾ ਇਕ ਕੇਸ ਸਾਹਮਣੇ ਆਇਆ ਹੈ। ਇਹ ਇਕ ਯੂ ਕੇ ਤੋਂ ਪਰਤੀ ਇਕ ਮਹਿਲਾ ਵਿਚ ਪੌਜੇਟਿਵ ਮਿਲਿਆ ਹੈ ਤੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ/ਹਸਪਤਾਲ ਦਾਖਿਲ ਕੀਤਾ ਗਿਆ ਹੈ।

ਅੰਤਰਰਾਸ਼ਰੀ ਮੀਡੀਆ ਰਿਪੋਰਟਾਂ ਅਨੁਸਾਰ ਇੰਟਰਨੈੱਟ ‘ਤੇ ਕਈ ਭੁਲੇਖਾ ਪਾਊ ਕਹਾਣੀਆਂ, ਸੁਨੇਹੇ ਤੇ ਖ਼ਬਰਾਂ ਨਸ਼ਰ ਹੋ ਰਹੀਆਂ ਕਿ ਕੋਰੋਨਾਵਾਇਰਸ ਪੀੜਤ ਲਈ ਬਰੂਫ਼ੇਨ ਦੀ ਗੋਲੀ ਲੈਣੀ ਖ਼ਤਰਨਾਕ ਹੈ। ਜਦਕਿ ਸਿਹਤ ਮਾਹਿਰਾਂ ਨੇ ਬਰੂਫ਼ੇਨ ਦਵਾਈ ਨੂੰ ਕੋਰੋਨਾਵਾਇਰਸ ਲਈ ਸਹੀ ਨਹੀਂ ਮੰਨਿਆ ਹੈ।

ਹਾਂ ਜੇ ਕੋਈ ਪਹਿਲਾਂ ਇਹ ਦਵਾਈ ਕਿਸੇ ਹੋਰ ਬਿਮਾਰੀ ਤੋਂ ਲੈਂਦੇ ਲੈ ਰਹੇ ਤਾਂ ਉਨ੍ਹਾਂ ਨੂੰ ਬਿਨਾਂ ਡਾਕਟਰ ਦੀ ਸਲਾਹ ਲਏ ਬੰਦ ਨਹੀਂ ਕਰਨੀ ਚਾਹੀਦੀ ਹੈ।

ਪੈਰਾਸੀਟਾਮੋਲ ਅਤੇ ਬਰੂਫ਼ੇਨ ਦਵਾਈਆਂ ਸਰੀਰ ਦੇ ਵਧ ਰਹੇ ਤਾਪਮਾਨ ਨੂੰ ਘੱਟ ਕਰਦੀਆਂ ਤੇ ਫਲੂ ਵਰਗੇ ਲੱਛਣਾਂ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ।

- Advertisement -

ਪਰ ਬਰੂਫ਼ੇਨ ਅਤੇ ਹੋਰ ਗ਼ੈਰ-ਸਟੀਰੌਇਡਲ ਐਂਟੀ-ਇਨਫਲਾਮੇਟਰੀ ਡਰੱਗਜ਼ (NSAIDs) ਹਰ ਇੱਕ ਲਈ ਮਾਫ਼ਕ ਨਹੀਂ ਹਨ। ਇਸ ਤਰ੍ਹਾਂ ਦੀਆਂ ਦਵਾਈਆਂ ਮਾੜੇ ਪ੍ਰਭਾਵ ਦਾ ਕਾਰਨ ਬਣ ਸਕਦੀਆਂ ਹਨ। ਖ਼ਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ, ਜੋ ਸਾਹ ਲੈਣ ਦੀ ਦਿੱਕਤ, ਦਿਲ ਜਾਂ ਹੋਰ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ। ਇਸ ਲਈ ਝੂਠੀਆਂ ਖ਼ਬਰਾਂ ਤੋਂ ਬਚਣ ਲਈ ਕਿਸੇ ਵੀ ਬਿਮਾਰੀ ਲਈ ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾ ਦਵਾਈ ਨਾ ਲਈ ਜਾਵੇ।

Share this Article
Leave a comment