ਕਵੇਟਾ: ਪਾਕਿਸਤਾਨ ਵਿੱਚ ਟਰੇਨ ਧਮਾਕੇ ਦੌਰਾਨ ਕਈ ਲੋਕਾਂ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਏਆਰਵਾਈ ਨਿਊਜ਼ ਮੁਤਾਬਕ ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ ‘ਚ ਧਮਾਕਾ ਹੋਣ ਕਾਰਨ 2 ਯਾਤਰੀਆਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ ਚੀਚਾਵਤੀ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ। ਇਹ ਟਰੇਨ ਪੇਸ਼ਾਵਰ ਤੋਂ ਆ ਰਹੀ ਸੀ।
ਸੂਤਰਾਂ ਮੁਤਾਬਕ ਧਮਾਕਾ ਜਾਫਰ ਐਕਸਪ੍ਰੈੱਸ ਦੀ ਬੋਗੀ ਨੰਬਰ ਛੇ ‘ਚ ਹੋਇਆ, ਜੋ ਇਕਾਨਮੀ ਕਲਾਸ ਹੈ। ਇਸ ਦੀ ਲਪੇਟ ‘ਚ ਆਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਏਆਰਵਾਈ ਨਿਊਜ਼ ਮੁਤਾਬਕ ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਧਮਾਕੇ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਪਰ ਇਸ ਹਮਲੇ ਪਿੱਛੇ ਕਿਸੇ ਅੱਤਵਾਦੀ ਸਮੂਹ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਜਾਫਰ ਐਕਸਪ੍ਰੈਸ ਵਿੱਚ ਅਜਿਹਾ ਹੀ ਇੱਕ ਧਮਾਕਾ ਹੋਇਆ ਸੀ। ਇਸ ਧਮਾਕੇ ਵਿਚ ਅੱਠ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ਧਮਾਕੇ ਨਾਲ ਜਾਫਰ ਐਕਸਪ੍ਰੈਸ ਦੇ ਦੋ ਡੱਬੇ ਵੀ ਪਟੜੀ ਤੋਂ ਉਤਰ ਗਏ।

