ਮੈਚ ਦੌਰਾਨ ਇੱਕ ਟੀਮ ਦੀ ਜਿੱਤ ਅਤੇ ਦੂਸਰੀ ਦੀ ਹਾਰ ਤਾਂ ਹੋਣੀ ਹੀ ਹੁੰਦੀ ਹੈ। ਪਰ ਕਈ ਵਾਰ ਕੁਝ ਅਜਿਹਾ ਹੁੰਦਾ ਹੈ ਜਿਹੜਾ ਕਿ ਆਪਣੀ ਟੀਮ ਨੂੰ ਚਾਹੁਣ ਵਾਲਿਆਂ ਨੂੰ ਮਨਜ਼ੂਰ ਨਹੀਂ ਹੁੰਦਾ ਇਸ ਲਈ ਉਹ ਆਪਣਾਂ ਆਪਾ ਖੋਹ ਦਿੰਦੇ ਹਨ ਅਤੇ ਕੁਝ ਅਜਿਹਾ ਕਰਦੇ ਹਨ ਜਿਹੜਾ ਵਿਰੋਧੀਆਂ ਲਈ ਮਜਾਕ ਦਾ ਪਾਤਰ ਬਣਦਾ ਹੈ। ਕੁਝ ਅਜਿਹਾ ਹੀ ਹੋ ਰਿਹਾ ਹੈ ਇਸ ਸਮੇਂ ਪਾਕਿਸਤਾਨੀ ਕ੍ਰਿਕਟ ਟੀਮ ਨਾਲ। ਦਰਅਸਲ ਸ੍ਰੀਲੰਕਾ ਟੀਮ ਨੇ ਪਾਕਿਸਤਾਨੀ ਟੀਮ ਨੂੰ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚ 3-0 ਦੇ ਫਰਕ ਨਾਲ ਹਰਾ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਫੈਨਜ਼ ਆਪਣੀ ਹੀ ਟੀਮ ‘ਤੇ ਭੜਕ ਉਠੇ ਅਤੇ ਉਨ੍ਹਾਂ ਨੇ ਆਪਣੇ ਵਿਰੋਧ ਦਾ ਨਿਸ਼ਾਨਾ ਪਾਕਿ ਟੀਮ ਦੇ ਕਪਤਾਨ ਸਰਫਰਾਜ ਅਹਿਮਦ ਨੂੰ ਬਣਾਇਆ।
A fan not happy with Sarfaraz Ahmed after the 3-0 loss to Sri Lanka #PAKvSL #Cricket pic.twitter.com/S6Biri8z4f
— Saj Sadiq (@SajSadiqCricket) October 10, 2019
ਇੱਥੇ ਹੀ ਬੱਸ ਨਹੀਂ ਕ੍ਰਿਕਟ ਪ੍ਰੇਮੀਆਂ ਨੇ ਸਰਫਰਾਜ ਤੋ ਕਪਤਾਨੀ ਵਾਪਸ ਲੈਣ ਦੀ ਵੀ ਗੱਲ ਕਹਿ ਦਿੱਤੀ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕ੍ਰਿਕਟ ਪ੍ਰੇਮੀ ਇੰਨੇ ਭੜਕ ਗਏ ਹਨ ਕਿ ਉਨ੍ਹਾਂ ਵਿੱਚੋਂ ਇੱਕ ਆਪਣਾ ਇਹ ਗੁੱਸਾ ਸਰਫਰਾਜ ਦੇ ਕਟ-ਆਉਟ ‘ਤੇ ਕੱਢ ਰਿਹਾ ਹੈ।