ਅਮਰੀਕਾ ‘ਚ ਭਾਰਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਦੇ ਰਡਾਰ ‘ਤੇ

TeamGlobalPunjab
2 Min Read

ਹਿਊਸਟਨ : ਅਮਰੀਕਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਕਿਸਤਾਨੀ ਇਵੈਂਟ ਮੈਨੇਜਰ ਭਾਰਤੀ ਏਜੰਸੀਆਂ ਦੇ ਰਡਾਰ ‘ਤੇ ਆ ਗਿਆ ਹੈ। ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਨੇ ਹਿਊਸਟਨ ਵਿੱਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਰਿਹਾਨ ਸਿੱਦੀਕੀ ‘ਤੇ ਸ਼ਿਕੰਜਾ ਕਸੇ ਜਾਣ ਦਾ ਸਵਾਗਤ ਕੀਤਾ ਹੈ। ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਨੇ ਹਾਲ ਹੀ ਵਿੱਚ ਹਿਊਸਟਨ ਦੇ ਆਪਣੇ 10 ਅਪ੍ਰੈਲ ਦੇ ਜਿਸ ਪ੍ਰੋਗਰਾਮ ਨੂੰ ਰੱਦ ਕੀਤਾ ਹੈ ਜਿਸ ਦਾ ਪ੍ਰਬੰਧਕ ਸਿੱਦੀਕੀ ਸੀ।

ਭਾਰਤੀ-ਅਮਰੀਕੀਆਂ ਨੇ ਕਿਹਾ ਹੈ ਕਿ ਉਹ ਰਿਹਾਨ ਸਿੱਦੀਕੀ ਦੀਆਂ ਗਤੀਵਿਧੀਆਂ ਸਬੰਧੀ ਲਗਾਤਾਰ ਸ਼ਿਕਾਇਤਾਂ ਕਰਦੇ ਰਹੇ ਹਨ। ਅਮਰੀਕੀ ਸਰਕਾਰ ਤੋਂ ਇਲਾਵਾ ਭਾਰਤੀ ਸਰਕਾਰ ਦੀ ਵਿਦੇਸ਼ ਅਤੇ ਗ੍ਰਹਿ ਮੰਤਰਾਲੇ ਵਿੱਚ ਪ੍ਰਵਾਸੀ ਭਾਰਤੀਆਂ ਨੇ ਰਿਹਾਨ ਦੀ ਸ਼ਿਕਾਇਤ ਕੀਤੀ ਹੈ। ਦੱਸਿਆ ਗਿਆ ਹੈ ਕਿ ਰਿਹਾਨ ਬਾਲੀਵੁੱਡ ਸਟਾਰ ਦੇ ਅਮਰੀਕਾ ਵਿੱਚ ਪ੍ਰੋਗਰਾਮ ਆਯੋਜਿਤ ਕਰਵਾਉਂਦਾ ਹੈ ਤੇ ਉਸ ਤੋਂ ਹੋਣ ਵਾਲੀ ਕਮਾਈ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਇਸਤੇਮਾਲ ਕਰਦਾ ਹੈ।

ਕਈ ਵਾਰ ਕੀਤੀ ਗਈਆਂ ਸ਼ਿਕਾਇਤਾਂ ਦੇ ਬਾਵਜੂਦ ਕੁੱਝ ਨਾਂ ਹੋਣ ਅਤੇ ਭਾਰਤੀ ਕਲਾਕਾਰਾਂ ਦੇ ਪ੍ਰੋਗਰਾਮ ਜਾਰੀ ਰਹਿਣ ਨਾਲ ਪ੍ਰਵਾਸੀ ਭਾਰਤੀਆਂ ਵਿੱਚ ਰੋਸ਼ ਸੀ ਪਰ ਹੁਣ ਭਾਰਤੀ ਏਜੰਸੀਆਂ ਦੇ ਸਰਗਰਮ ਹੋਣ ਕਾਰਨ ਉਨ੍ਹਾਂ ਵੱਲੋਂ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਭਾਰਤੀ ਅਮਰੀਕੀਆਂ ਅਨੁਸਾਰ ਸਿੱਦੀਕੀ ਪਿਛਲੇ ਕਈ ਸਾਲਾਂ ਤੋਂ ਕਸ਼ਮੀਰ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਲਈ ਵੀ ਪੈਸੇ ਦੇ ਰਿਹਾ ਹੈ।

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ‘ਤੇ ਉਸ ਨੇ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਵੀ ਆਯੋਜਿਤ ਕਰਵਾਏ ਸਨ। ਇਹ ਵੀ ਸਾਹਮਣੇ ਆਇਆ ਹੈ ਕਿ ਸਤੰਬਰ 2019 ਵਿੱਚ ਹਿਊਸਟਨ ਵਿੱਚ ਹੋਏ ਹਾਉਡੀ ਮੋਦੀ ਪ੍ਰੋਗਰਾਮ ਦੌਰਾਨ ਸਿੱਦੀਕੀ ਨੇ ਉੱਥੇ ਭਾਰਤ ਵਿਰੋਧੀ ਰੈਲੀ ਆਯੋਜਿਤ ਕੀਤੀ ਸੀ।

ਆਧਿਕਾਰਿਕ ਸੂਤਰਾਂ ਅਨੁਸਾਰ ਭਾਰਤੀ ਵਿਰੋਧੀ ਗਤੀਵਿਧੀਆਂ ਨੂੰ ਲੰਬੇ ਸਮੇਂ ਤੱਕ ਨਹੀਂ ਚਲਦੇ ਰਹਿਣ ਦਿੱਤਾ ਜਾ ਸਕਦਾ। ਸਿੱਦੀਕੀ ਦੇ ਖਿਲਾਫ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਨਤੀਜਾ ਆਉਣ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ। ਦੱਸਣਯੋਗ ਹੈ ਕਿ ਸਿੱਦੀਕੀ ਦਾ ਅਮਰੀਕਾ ਵਿੱਚ ਇੱਕ ਰੇਡੀਓ ਸਟੇਸ਼ਨ ਵੀ ਹੈ ਹੁਣ ਉਸ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਨੂੰ ਵੀ ਸੁਣਿਆ ਜਾਵੇਗਾ।

Share This Article
Leave a Comment