5 ਦਹਾਕਿਆਂ ਤੋਂ ਬਲਦੀ ਅਮਰ ਜਵਾਨ ਜੋਤ ਹੁਣ ਰਾਸ਼ਟਰੀ ਜੰਗੀ ਯਾਦਗਾਰ ‘ਚ ਹੋਵੇਗੀ ਸ਼ਾਮਲ  

TeamGlobalPunjab
2 Min Read

ਨਵੀਂ ਦਿੱਲੀ- ਭਾਰਤ ਦੇ ਬਹਾਦਰ ਪੁੱਤਰ ਦੀ ਯਾਦ ਵਿੱਚ ਪਿਛਲੇ 50 ਸਾਲਾਂ ਤੋਂ ਇੰਡੀਆ ਗੇਟ ‘ਤੇ ਬਲਦੀ ਅਮਰ ਜਵਾਨ ਜੋਤੀ ਦਾ ਰਾਸ਼ਟਰੀ ਜੰਗੀ ਯਾਦਗਾਰ ਨਾਲ ਰਲੇਵਾਂ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2019 ਵਿੱਚ ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਕੀਤਾ ਸੀ। ਅੱਜ ਹੋਣ ਵਾਲੇ ਪ੍ਰੋਗਰਾਮ ‘ਚ ਅਗਨੀ ਨੂੰ ਨਵੀਂ ਜਗ੍ਹਾ ‘ਤੇ ਲਿਜਾਇਆ ਜਾਵੇਗਾ। ਗਣਤੰਤਰ ਦਿਵਸ ਤੋਂ ਪਹਿਲਾਂ ਫੌਜੀ ਅਧਿਕਾਰੀਆਂ ਦੇ ਨਾਲ ਪ੍ਰਧਾਨ ਮੰਤਰੀ ਜੰਗੀ ਯਾਦਗਾਰ ‘ਤੇ ਫੁੱਲਮਾਲਾਵਾਂ ਭੇਟ ਕਰਦੇ ਹਨ।

ਅੱਜ ਦੁਪਹਿਰ ਨੂੰ ਹੋਣ ਵਾਲੇ ਸਮਾਰੋਹ ਵਿੱਚ ਬਲਦੀ ਜੋਤ ਦੇ ਕੁਝ ਹਿੱਸਿਆਂ ਨੂੰ ਇੰਡੀਆ ਗੇਟ ਤੋਂ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਬਲਦੀ ਲਾਟ ਤੱਕ ਲਿਜਾਇਆ ਜਾਵੇਗਾ। ਇਸ ਤੋਂ ਬਾਅਦ ਇੰਡੀਆ ਗੇਟ ‘ਤੇ ਜੋਤ ਬੁਝਾਈ ਜਾਵੇਗੀ। ਇੰਡੀਆ ਗੇਟ ਦੇ ਨੇੜੇ ਸਥਿਤ ਨੈਸ਼ਨਲ ਵਾਰ ਮੈਮੋਰੀਅਲ 40 ਏਕੜ ਤੋਂ ਵੱਧ ਰਕਬੇ ਵਿੱਚ ਬਣਾਇਆ ਗਿਆ ਹੈ ਅਤੇ ਆਜ਼ਾਦ ਭਾਰਤ ਲਈ ਸ਼ਹੀਦ ਹੋਣ ਵਾਲੇ 26 ਹਜ਼ਾਰ ਤੋਂ ਵੱਧ ਭਾਰਤੀ ਸੈਨਿਕਾਂ ਦੇ ਨਾਮ ਦਰਜ ਹਨ। ਇੱਥੇ ਇੱਕ ਨੈਸ਼ਨਲ ਵਾਰ ਮਿਊਜ਼ੀਅਮ ਵੀ ਹੈ।

ਭਾਸ਼ਾ ਅਨੁਸਾਰ ਅਮਰ ਜਵਾਨ ਜੋਤੀ ਦੀ ਸਥਾਪਨਾ 1971 ਦੀ ਭਾਰਤ-ਪਾਕਿ ਜੰਗ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਯਾਦ ਵਿੱਚ ਕੀਤੀ ਗਈ ਸੀ। ਇਸ ਜੰਗ ਵਿੱਚ ਭਾਰਤ ਦੀ ਜਿੱਤ ਹੋਈ ਅਤੇ ਬੰਗਲਾਦੇਸ਼ ਬਣਿਆ। ਇਸ ਦਾ ਉਦਘਾਟਨ 26 ਜਨਵਰੀ 1972 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ। ਇੰਡੀਆ ਗੇਟ ‘ਤੇ ਅਮਰ ਜਵਾਨ ਜੋਤੀ ਸਾਰੇ ਸੈਨਿਕਾਂ ਦੇ ਸਨਮਾਨ ਵਿਚ ਇੱਕ ਯਾਦਗਾਰ ਹੈ, ਜਿੱਥੇ ਰਾਈਫਲ ਅਤੇ ਸਿਪਾਹੀ ਦੇ ਹੈਲਮੇਟ ਨੂੰ ਸੰਗਮਰਮਰ ‘ਤੇ ਲਗਾਇਆ ਗਿਆ ਹੈ।

- Advertisement -

ਇੱਕ ਰਿਪੋਰਟ ਦੇ ਅਨੁਸਾਰ, ਅਧਿਕਾਰਤ ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਵੱਖ-ਵੱਖ ਯੁੱਧਾਂ ਵਿੱਚ ਦੇਸ਼ ਲਈ ਆਪਣੀਆਂ ਜਾਨਾਂ ਗੁਆਉਣ ਵਾਲੇ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੋਈ ਜੰਗੀ ਯਾਦਗਾਰ ਨਹੀਂ ਹੈ, ਇਸ ਲਈ ਇੰਡੀਆ ਗੇਟ ‘ਤੇ ਜੋਤ ਸੀ। ਹੁਣ ਜਦੋਂ ਇੱਥੇ ਇੱਕ ਸਮਰਪਿਤ ਮਿਊਜ਼ੀਅਮ ਹੈ, ਤਾਂ ਜਵਾਲਾ ਨੂੰ ਰਾਸ਼ਟਰੀ ਯੁੱਧ ਸਮਾਰਕ ਦੀ ਜਵਾਲਾ ਨਾਲ ਮਿਲਾ ਦਿੱਤਾ ਜਾਵੇਗਾ।

Share this Article
Leave a comment