Home / ਸੰਸਾਰ / ਪ੍ਰਮਾਣੂ ਹਮਲੇ ਦੀ ਧਮਕੀ ਤੋਂ ਬਾਅਦ ਪਾਕਿਸਤਾਨ ਨੇ ਕੀਤਾ ਬਲੈਸਟਿਕ ਮਿਜ਼ਾਈਲ ਗਜ਼ਨਵੀ ਦਾ ਪ੍ਰੀਖਣ
Pakistan test ghaznavi missile

ਪ੍ਰਮਾਣੂ ਹਮਲੇ ਦੀ ਧਮਕੀ ਤੋਂ ਬਾਅਦ ਪਾਕਿਸਤਾਨ ਨੇ ਕੀਤਾ ਬਲੈਸਟਿਕ ਮਿਜ਼ਾਈਲ ਗਜ਼ਨਵੀ ਦਾ ਪ੍ਰੀਖਣ

Pakistan test ghaznavi missile ਨਵੀਂ ਦਿੱਲੀ: ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਨ ਬਾਅਦ ਭਾਰਤ ਤੇ ਪਾਕਿਸਤਾਨ ‘ਚ ਤਣਾਅ ਦੀ ਸਥਿਤੀ ਦੇ ਚਲਦਿਆਂ ਆਪਣੀ ਤਾਕਤ ਵਿਖਾਉਣ ਲਈ ਪਾਕਿਸਤਾਨ ਨੇ ਬਲੈਸਟਿਕ ਮਿਜ਼ਾਇਲ ਗਜ਼ਨਵੀ ਦਾ ਪ੍ਰੀਖਣ ਕੀਤਾ ਹੈ। Pakistan test ghaznavi missile ਜਾਣਕਾਰੀ ਮੁਤਾਬਕ ਇਹ ਮਿਜ਼ਾਈਲ ਜ਼ਮੀਨ ‘ਤੇ 290 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਇਸ ਦੇ ਨਾਲ ਹੀ ਇਹ ਮਿਸਾਈਲ 700 ਕਿਲੋ ਵਿਸਫੋਟਕ ਲੈ ਕੇ ਜਾਣ ਦੀ ਤਾਕਤ ਰੱਖਦੀ ਹੈ। ਅਜਿਹੇ ‘ਚ ਪਾਕਿਸਤਾਨ ਦੀ ਗਜਨਵੀ ਮਿਸਾਈਲ ਦਾ ਪ੍ਰੀਖਣ ਦੁਨੀਆ ਨੂੰ ਤਣਾਅ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਮੰਨੀ ਜਾ ਰਹੀ ਹੈ। Pakistan test ghaznavi missile ਇਸਦਾ ਪ੍ਰੀਖਣ ਕਰਾਚੀ ਦੇ ਨੇੜੇ ਸੋਨਮਿਆਨੀ ਉਡ਼ਾਣ ਪ੍ਰੀਖਣ ਰੇਂਜ ‘ਚ ਕੀਤਾ ਗਿਆ। ਪਾਕਿਸਤਾਨ ਦਾ ਨੈਸ਼ਨਲ ਡਿਵੈਲਪਮੈਂਟ ਕੰਪਲੈਕਸ ( NDC ) ਪੰਜਾਬ ( ਪਾਕਿਸਤਾਨ ) ‘ਚ ਹੈ, ਜਿੱਥੋਂ ਇਸਨੂੰ ਟ੍ਰੈਕ ਕੀਤਾ ਜਾਵੇਗਾ। ਗਜ਼ਨਵੀ ਦੇ ਪ੍ਰੀਖਣ ਲਈ ਪਾਕਿਸਤਾਨ ਨੇ ਕਰਾਚੀ ਏਅਰਸਪੇਸ ਨੂੰ ਅਗਲੇ ਤਿੰਨ ਦਿਨਾਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਸੀ। ਇਸ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੇਸ਼ ਨੂੰ ਵਧਾਈ ਵੀ ਦਿੱਤੀ। ਇਸ ਦੇ ਨਾਲ ਹੀ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅੱਲਵੀ ਨੇ ਵੀ ਮੁਲਕ ਨੂੰ ਵਧਾਈ ਦਿੱਤੀ। ਭਾਰਤ ਤੇ ਪਾਕਿਸਤਾਨ ‘ਚ ਸਮਝੌਤੇ ਮੁਤਾਬਕ ਕਿਸੇ ਵੀ ਪ੍ਰੀਖਣ ਦੀ ਸੂਚਨਾ ਘੱਟ ਤੋਂ ਘੱਟ ਤਿੰਨ ਦਿਨ ਪਹਿਲਾਂ ਦੇਣੀ ਹੁੰਦੀ ਹੈ। ਪਾਕਿਸਤਾਨ ਵੱਲੋਂ ਇਸ ਦੀ ਜਾਣਕਾਰੀ ਪਹਿਲਾਂ ਹੀ ਭਾਰਤ ਨੂੰ ਦਿੱਤੀ ਜਾ ਚੁੱਕੀ ਸੀ। ਦੱਸ ਦੇਈਏ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਇੱਕ ਹਫਤੇ ਪਹਿਲਾਂ ਨਿਊਯਾਰਕ ਟਾਈਮਸ ਨੂੰ ਦਿੱਤੇ ਇੱਕ ਇੰਟਰਵਿਊ ‘ਚ ਪ੍ਰਮਾਣੂ ਹਮਲੇ ਦੇ ਸੰਕੇਤ ਦਿੱਤੇ ਸਨ। ਇਸ ਤੋਂ ਬਾਅਦ 26 ਅਗਸਤ ਨੂੰ ਨਿਊਜ਼ ਚੈਨਲਾਂ ‘ਚ ਉਨ੍ਹਾਂ ਨੇ ਇਸ ਬਿਆਨ ਨੂੰ ਦੁਹਰਾਇਆ ਸੀ। Pakistan test ghaznavi missile

Check Also

ਕੋਰੋਨਾਵਾਇਰਸ : ਇਟਲੀ ‘ਚ ਵਾਇਰਸ ਨਾਲ ਦੂਜੀ ਮੌਤ, ਕਈ ਜਨਤਕ ਅਦਾਰੇ ਕੀਤੇ ਗਏ ਬੰਦ

ਨਿਊਜ਼ ਡੈਸਕ : ਜਾਨਲੇਵਾ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। …

Leave a Reply

Your email address will not be published. Required fields are marked *