ਗੁਰਦਾਸਪੁਰ: ਦੀਵਾਲੀ ਵਾਲੀ ਰਾਤ ਪਾਕਿਸਤਾਨ ਵੱਲੋਂ ਨਾਪਾਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਬੀਐਸਐਫ ਵੱਲੋਂ ਨਾਕਾਮ ਕਰ ਦਿੱਤਾ ਗਿਆ। ਘਟਨਾ ਗੁਰਦਾਸਪੁਰ ਦੇ ਦੀਨਾਨਗਰ ਦੇਰ ਰਾਤ ਵਾਪਰੀ ਪਾਕਿਸਤਾਨ ਵੱਲੋਂ ਸਰਹੱਦ ਰਾਹੀਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਨੂੰ ਬੀਐਸਐਫ ਦੀ ਚੱਕਰੀ ਪੋਸਟ ਨੇ ਅਸਫ਼ਲ ਕਰ ਦਿੱਤਾ।
ਦਰਅਸਲ ਰਾਤ ਦੇ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨ ਵੱਲੋਂ ਦੀਨਾਨਗਰ ਰਾਹੀਂ ਰਾਤ 11:30 ਵਜੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਬੀਐਸਐਫ ਦੀ ਚੱਕਰੀ ਪੋਸਟ ਦੇ ਜਵਾਨਾਂ ਨੂੰ ਇਸ ਦੀ ਭਣਕ ਲੱਗੀ। ਜਿਸ ਤੋਂ ਬਾਅਦ ਬਾਰਡਰ ਸਿਕਿਓਰਿਟੀ ਫੋਰਸ ਦੇ ਜਵਾਨਾਂ ਨੇ 88 ਰਾਊਂਡ ਫਾਇਰਿੰਗ ਕੀਤੀ।
ਇਸ ਤੋਂ ਬਾਅਦ ਘੁਸਪੈਠੀਏ ਵਾਪਸ ਪਾਕਿਸਤਾਨ ਵੱਲ ਫ਼ਰਾਰ ਹੋ ਗਏ। ਇਸ ਤੋਂ ਬਾਅਦ ਬੀਐਸਐਫ ਜਵਾਨਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਇਕ ਪਲਾਸਟਿਕ ਦੀ ਪਾਈਪ ਬਰਾਮਦ ਕੀਤੀ ਗਈ।