ਨਿਊਜ਼ ਡੈਸਕ : ਪਿਟਬੁੱਲ ਕੁੱਤਿਆਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਤਾਜ਼ਾ ਮਾਮਲਾ ਅਮਰੀਕਾ ਦੇ ਪੱਛਮੀ ਟੈਨੇਸੀ ਦਾ ਹੈ। ਜਿੱਥੇ ਪਿਟਬੁੱਲ ਕੁੱਤਿਆਂ ਦੇ ਹਮਲੇ ਕਾਰਨ ਦੋ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਗਵਾਉਣੀ ਪਈ । ਇੱਥੇ ਹੀ ਬੱਸ ਨਹੀਂ ਬੱਚਿਆਂ ਨੂੰ ਬਚਾਉਂਦਿਆਂ ਉਨ੍ਹਾਂ ਦੀ ਮਾਂ ਖ਼ੁਦ ਵੀ ਗੰਭੀਰ ਜ਼ਖ਼ਮੀ ਹੋ ਗਈ । ਇਸ ਬਾਬਤ ਸ਼ੈਲਬਾਈ ਕਾਉਂਟੀ ਦੇ ਸ਼ੈਰਿਫ਼ ਦਫ਼ਤਰ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ।
ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਹਮਲਾ ਮੈਮਫਿਸ਼ ਖੇਤਰ ਵਿੱਚ ਪੀਡ਼ਤ ਪਰਿਵਾਰ ਦੇ ਘਰ ਦੇ ਬਾਹਰ ਹੋਇਆ। ਮ੍ਰਿਤਕ ਬੱਚਿਆਂ ਵਿਚੋਂ ਲੜਕੇ ਹੋਲੇਸ ਡੀਨ ਦੀ ਉਮਰ ਪੰਜ ਮਹੀਨੇ ਅਤੇ ਲੜਕੀ ਲਿਲੀ ਜੀਣ ਦੀ ਉਮਰ ਦੋ ਸਾਲ ਸੀ।ਉਨ੍ਹਾਂ ਦੀ ਮਾਂ ਕ੍ਰਿਸਟੀ ਜੇਨ ਦੀ ਉਮਰ ਤੀਹ ਸਾਲ ਦੱਸੀ ਜਾ ਰਹੀ ਹੈ। ਜਦੋਂ ਕੁੱਤਿਆਂ ਵੱਲੋਂ ਬੱਚਿਆਂ ਤੇ ਹਮਲਾ ਕੀਤਾ ਗਿਆ ਤਾਂ ਉਨ੍ਹਾਂ ਦੀ ਮਾਂ ਬੱਚਿਆਂ ਦੇ ਉੱਪਰ ਲੰਮੀ ਪੈ ਗਈ ਪਰ ਉਸ ਦੀ ਇਹ ਕੋਸ਼ਿਸ਼ ਅਸਫਲ ਰਹੀ। ਦੋਵੇਂ ਬੱਚਿਆਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਪਰ ਉਨ੍ਹਾਂ ਦੀ ਮਾਂ ਕ੍ਰਿਸਟੀ ਜੇਨ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ ।
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਸਨ ਇਸ ਤੋਂ ਪਹਿਲਾਂ ਭਾਰਤ ਵਿੱਚ ਵੀ ਵੱਡੀ ਗਿਣਤੀ ਚ ਪਿਟਬੁੱਲ ਕੁੱਤਿਆਂ ਦੇ ਹਮਲੇ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਸਾਹਮਣੇ ਆਏ ਸਨ