ਅੱਤਵਾਦੀ ਹਮਲੇ ‘ਚ ਸ਼ਾਮਲ 3 ਹਮਲਾਵਰਾਂ ਦੇ ਸਕੈਚ ਜਾਰੀ

Global Team
3 Min Read

ਪਹਿਲਗਾਮ: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 26 ਸੈਲਾਨੀਆਂ ਨੂੰ ਮਾਰਨ ਵਾਲੇ ਅੱਤਵਾਦੀਆਂ ਦਾ ਪਹਿਲਾ ਸਕੈਚ ਤੇ ਗਰੁੱਪ ਫੋਟੋ ਸਾਹਮਣੇ ਆਈ ਹੈ। ਇਨ੍ਹਾਂ ਅੱਤਵਾਦੀਆਂ ਦੀ ਪਛਾਣ ਆਸਿਫ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਵਜੋਂ ਹੋਈ ਹੈ। ਇਹ ਅੱਤਵਾਦੀ ਦ ਰੇਸਿਸਟੈਂਸ ਫਰੰਟ (TRF) ਦੇ ਦੱਸੇ ਜਾਂਦੇ ਹਨ। ਇਹ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਸਹਿਯੋਗੀ ਹੈ। ਇਸ ਅੱਤਵਾਦੀ ਹਮਲੇ ਦੇ ਚਸ਼ਮਦੀਦਾਂ ਤੋਂ ਪੁੱਛਗਿੱਛ ਕਰਕੇ ਇਹ ਸਕੈਚ ਤਿਆਰ ਕੀਤਾ ਗਿਆ ਹੈ। ਸੂਤਰ ਅਨੁਸਾਰ, ਕੇਂਦਰੀ ਜਾਂਚ ਏਜੰਸੀ ਐਨਆਈਏ ਹੁਣ ਉਸ ਸਕੈਚ ਨੂੰ ਟੀਆਰਐਫ ਦੇ ਸਾਰੇ ਅੱਤਵਾਦੀਆਂ ਦੀ ਫੋਟੋ ਨਾਲ ਮਿਲਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ‘ਤੇ ਚੋਣਵੇਂ ਤੌਰ ‘ਤੇ ਗੋਲੀਆਂ ਚਲਾਉਣ ਤੋਂ ਬਾਅਦ, ਇਹ ਅੱਤਵਾਦੀ ਨੇੜ੍ਹਲੀ ਪਹਾੜੀ ਵਾਲੇ ਜੰਗਲ ਵਿੱਚ ਲੁਕ ਗਏ ਹਨ। ਸੁਰੱਖਿਆ ਬਲਾਂ ਵੱਲੋਂ ਉਨ੍ਹਾਂ ਨੂੰ ਕਾਬੂ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ।

ਇਨ੍ਹਾਂ ਅੱਤਵਾਦੀਆਂ ਦੇ ਪਹਿਲਗਾਮ ਪਹੁੰਚਣ ਦਾ ਰਸਤਾ ਵੀ ਸਾਹਮਣੇ ਆਇਆ ਹੈ। ਸੁਰੱਖਿਆ ਬਲਾਂ ਨਾਲ ਸਬੰਧਤ ਸੂਤਰਾਂ ਅਨੁਸਾਰ, ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਅੱਤਵਾਦੀ ਲਗਭਗ 2 ਹਫ਼ਤੇ ਪਹਿਲਾਂ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਸਨ। ਫਿਰ ਉਹ ਰਾਜੌਰੀ ਤੋਂ ਵਧਾਵਨ ਹੁੰਦੇ ਹੋਏ ਪਹਿਲਗਾਮ ਪਹੁੰਚੇ। ਇਹ ਰਿਆਸੀ ਊਧਮਪੁਰ ਦੇ ਇਲਾਕੇ ਵਿੱਚ ਪੈਂਦਾ ਹੈ।

ਅੱਤਵਾਦੀ ਚੁਣ-ਚੁਣ ਕੇ ਪੁਰਸ਼ਾਂ ਨੂੰ ਮਾਰ ਰਹੇ ਸਨ

ਇਸ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਪੁਣੇ ਦੇ ਇੱਕ ਵਪਾਰੀ ਦੀ ਧੀ ਨੇ ਦਾਅਵਾ ਕੀਤਾ ਕਿ ਅੱਤਵਾਦੀਆਂ ਨੇ ਪੁਰਸ਼ ਸੈਲਾਨੀਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਗੋਲੀ ਮਾਰ ਦਿੱਤੀ। 26 ਸਾਲਾ ਅਸਾਵਰੀ ਨੇ ਕਿਹਾ, ‘ਉੱਥੇ ਬਹੁਤ ਸਾਰੇ ਸੈਲਾਨੀ ਮੌਜੂਦ ਸਨ, ਪਰ ਅੱਤਵਾਦੀਆਂ ਨੇ ਖਾਸ ਤੌਰ ‘ਤੇ ਪੁਰਸ਼ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਹਿੰਦੂ ਹਨ ਜਾਂ ਮੁਸਲਿਮ…’

ਅਸਾਵਰੀ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਲੋਕ ਸਥਾਨਕ ਪੁਲਿਸ ਵਾਂਗ ਕੱਪੜੇ ਪਾਏ ਹੋਏ ਸਨ। ਉਸਨੇ ਕਿਹਾ, ‘ਅਸੀਂ ਤੁਰੰਤ ਸੁਰੱਖਿਆ ਲਈ ਨੇੜਲੇ ਤੰਬੂ ਵਿੱਚ ਲੁਕ ਗਏ। ਛੇ-ਸੱਤ ਹੋਰ (ਸੈਲਾਨੀ) ਵੀ ਉੱਥੇ ਪਹੁੰਚ ਗਏ। ਅਸੀਂ ਸਾਰੇ ਗੋਲੀਬਾਰੀ ਤੋਂ ਬਚਣ ਲਈ ਜ਼ਮੀਨ ‘ਤੇ ਲੇਟ ਗਏ। ਫਿਰ ਸਾਨੂੰ ਲੱਗਾ ਕਿ ਸ਼ਾਇਦ ਅੱਤਵਾਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਕੋਈ ਮੁਕਾਬਲਾ ਚੱਲ ਰਿਹਾ ਹੈ।’

ਉਸਨੇ ਦੱਸਿਆ ਕਿ ਅੱਤਵਾਦੀਆਂ ਦਾ ਸਮੂਹ ਪਹਿਲਾਂ ਨੇੜਲੇ ਤੰਬੂ ਵਿੱਚ ਆਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਸਾਵਰੀ ਨੇ ਕਿਹਾ, ‘ਇਸ ਤੋਂ ਬਾਅਦ ਉਹ ਸਾਡੇ ਤੰਬੂ ਵਿੱਚ ਆਏ ਅਤੇ ਮੇਰੇ ਪਿਤਾ ਨੂੰ ਬਾਹਰ ਆਉਣ ਲਈ ਕਿਹਾ।’

ਅਸਾਵਰੀ ਨੇ ਕਿਹਾ, ‘ਅੱਤਵਾਦੀਆਂ ਨੇ ਚੌਧਰੀ ਤੂੰ ਬਾਹਰ ਆ’ ਤੇ ਉਸਦੇ ਪਿਤਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ। ਅਸਾਵਰੀ ਨੇ ਕਿਹਾ, ‘ਫਿਰ ਉਨ੍ਹਾਂ ਨੇ ਮੇਰੇ ਪਿਤਾ ਨੂੰ ਕਲਮਾ ਪੜ੍ਹਨ ਲਈ ਕਿਹਾ। ਜਦੋਂ ਉਹ ਨਹੀਂ ਪੜ੍ਹ ਸਕੇ , ਤਾਂ ਉਨ੍ਹਾਂ ਨੇ ਤਿੰਨ ਗੋਲੀਆਂ ਚਲਾਈਆਂ। ਫਿਰ ਮੇਰੇ ਚਾਚੇ ‘ਤੇ ਚਾਰ ਤੋਂ ਪੰਜ ਗੋਲੀਆਂ ਚਲਾਈਆਂ।’

Share This Article
Leave a Comment