Home / ਪੰਜਾਬ / ਪੀ.ਏ.ਯੂ. ਵਿੱਚ ਦਾਖਲਿਆਂ ਦੀ ਪ੍ਰਕਿਰਿਆ ਸ਼ੁਰੂ; ਆਨਲਾਈਨ ਵੀ ਭਰੇ ਜਾ ਸਕਦੇ ਹਨ ਫਾਰਮ

ਪੀ.ਏ.ਯੂ. ਵਿੱਚ ਦਾਖਲਿਆਂ ਦੀ ਪ੍ਰਕਿਰਿਆ ਸ਼ੁਰੂ; ਆਨਲਾਈਨ ਵੀ ਭਰੇ ਜਾ ਸਕਦੇ ਹਨ ਫਾਰਮ

ਲੁਧਿਆਣਾ: ਪੀਏਯੂ ਵੱਲੋਂ ਖੇਤੀਬਾੜੀ, ਖੇਤੀ ਇੰਜੀਨਅਰਿੰਗ, ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼, ਹਾਰਟੀਕਲਚਰ ਐਂਡ ਫੋਰੈਸਟਰੀ ਅਤੇ ਹੋਮ ਸਾਇੰਸ ਦੇ ਵੱਖੋ-ਵੱਖ ਖੇਤਰਾਂ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਕਈ ਪ੍ਰੋਗਰਾਮ ਚੱਲਦੇ ਹਨ। ਇਨ੍ਹਾਂ ਅਕਾਦਮਿਕ ਪ੍ਰੋਗਰਾਮਾਂ ਵਿੱਚ ਦਾਖਲਾ, ਪ੍ਰਵੇਸ਼ ਪ੍ਰੀਖਿਆਵਾਂ ਰਾਹੀਂ ਹੁੰਦਾ ਹੈ, ਜਿਨ੍ਹਾਂ ਲਈ ਪ੍ਰਾਸਪੈਕਟਸ ਮਿਲਣੇ ਸ਼ੁਰੂ ਹੋ ਗਏ ਹਨ ਜੋ ਸੰਚਾਰ ਕੇਂਦਰ, ਯੂਨੀਵਰਸਿਟੀ ਦੇ ਗੇਟ ਨੰ.1 ਅਤੇ ਯੂਨੀਵਰਸਿਟੀ ਦੀਆਂ ਖੇਤੀ ਸੰਸਥਾਵਾਂ ਗੁਰਦਾਸਪੁਰ ਅਤੇ ਬਠਿੰਡਾ ਤੋਂ ਹਾਸਲ ਕੀਤੇ ਜਾ ਸਕਦੇ ਹਨ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਚਾਰ ਸਾਲਾ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਬੀ ਐੱਸ ਸੀ ਐਗਰੀਕਲਚਰ (ਆਨਰਜ਼), ਬੀ ਐੱਸ ਸੀ ਹਾਰਟੀਕਲਚਰ (ਆਨਰਜ਼), ਬੀ ਟੈੱਕ ਬਾਇਓਤਕਨਾਲੋਜੀ, ਬੀ ਟੈੱਕ ਫੂਡਰ ਤਕਨਾਲੋਜੀ, ਬੀ ਟੈੱਕ ਐਗਰੀਕਲਚਰਲ ਇੰਜਨੀਅਰਿੰਗ, ਬੀ ਐੱਸ ਸੀ ਕਮਿਊਨਟੀ ਸਇੰਸ ਆਨਰਜ਼, ਬੀ ਐੱਸ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਪ੍ਰਮੁੱਖ ਹਨ। ਇਹਨਾਂ ਵਿੱਚ ਦਾਖਲੇ ਲਈ ਯੋਗਤਾ 10+2 ਹੈ। ਇਸੇ ਤਰ੍ਹਾਂ ਦਸਵੀਂ ਤੋਂ ਬਾਅਦ ਬੀਐੱਸ ਸੀ ਆਨਰਜ਼ ਐਗਰੀਕਲਚਰ (2+4 ਸਾਲ) ਜੋ ਖੇਤੀ ਸੰਸਥਾਵਾਂ ਬਠਿੰਡਾ ਅਤੇ ਗੁਰਦਾਸਪੁਰ ਨਾਲ ਮਿਲ ਕੇ ਨੇਪਰੇ ਚੜ੍ਹੇਗਾ।

ਇਸ ਤੋਂ ਇਲਾਵਾ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਅਤੇ ਖੇਤਰੀ ਖੋਜ ਕੇਂਦਰ ਫਰੀਦਕੋਟ ਵਿਖੇ 2 ਸਾਲਾ ਡਿਪਲੋਮਾ ਇਨ ਐਗਰੀਕਲਚਰ ਲਈ ਵੀ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ। 5 ਸਾਲਾ ਇਨੈਗ੍ਰੇਡਿਟ ਐੱਮਐੱਸ ਸੀ ਆਨਰਜ਼ ਪ੍ਰੋਗਰਾਮਾਂ ਵਿੱਚ ਬਾਇਓਕਮਿਸਟਰੀ, ਬੋਟਨੀ, ਕਮਿਸਟਰੀ, ਮਾਈਕ੍ਰੋਬਾਇਆਲੋਜੀ ਅਤੇ ਜੁਆਲੋਜੀ ਵਿੱਚ ਦਾਖਲਿਆਂ ਲਈ ਵੀ ਵਿਦਿਆਰਥੀਆਂ ਕੋਲੋਂ ਬਿਨੈਪੱਤਰਾਂ ਦੀ ਮੰਗ ਹੈ। ਪੀ.ਏ.ਯੂ. ਦੇ ਵੱਖ ਵੱਖ ਕਾਲਜਾਂ ਵਿੱਚ ਮਾਸਟਰ ਆਫ਼ ਸਾਇੰਸ ਪ੍ਰੋਗਰਾਮਾਂ ਜਿਨ੍ਹਾਂ ਵਿੱਚ ਐਗਰੀਕਲਚਰ ਮੈਟਰੋਲੋਜੀ, ਐਗਰੋਨੋਮੀ, ਬਾਇਓਤਕਨਾਲੋਜੀ, ਇੰਟੋਮੋਲੋਜੀ, ਐਕਸਟੈਸ਼ਨ ਐਜੂਕੇਸ਼ਨ, ਫੂਡ ਤਕਨਾਲੋਜੀ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ, ਪਲਾਂਟ ਪੈਥਾਲੋਜੀ, ਸਾਇਲ ਸਾਇੰਸ, ਐਗਰੀਕਲਚਰਲ ਇਕਨੋਮਿਕਸ, ਬਾਇਓਕਮਿਸਟਰੀ, ਬੋਟਨੀ, ਕਮਿਸਟਰੀ, ਮਾਇਕ੍ਰੋਬਾਇਆਲੋਜੀ, ਫਿਜ਼ਿਕਸ, ਸ਼ੋਸ਼ਆਲੋਜੀ, ਸਟੈਟਟਿਕਸ, ਜੁਆਲੋਜੀ, ਫੂਡ ਸਾਇੰਸ, ਵੈਜੀਟੇਬਲ ਸਾਇੰਸ, ਫਲੋਰੀਕਲਚਰ ਐਂਡ ਲੈਂਡਸਕੇਪਿੰਗ, ਐਪੇਰਿਲ ਐਂਡ ਟੈਕਸਟਾਇਲ ਸਾਇੰਸ, ਫੈਮਲੀ ਰਿਸੋਰਸ ਮੈਨੈਜਮੈਂਟ, ਫੈਸ਼ਨ ਡਿਜਾਇੰਨਿੰਗ, ਫੂਡ ਐਂਡ ਨਿਊਟ੍ਰੀਸ਼ਨ, ਐਕਸਟੈਨਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਮੈਨੇਜਮੈਂਟ, ਹਿਊਮਨ ਡਿਵੈਲਮੈਂਟ ਐਂਡ ਫੈਮਿਲੀ ਸਟੱਡੀਜ਼ ਪ੍ਰਮੁੱਖ ਪ੍ਰੋਗਰਾਮ ਹਨ । ਇਸ ਤੋਂ ਬਿਨਾਂ ਮਾਸਟਰ ਆਫ਼ ਬਿਜ਼ਨਸ ਐਡਮਿਨਸਟ੍ਰੇਸ਼ਨ (ਐੱਮ ਬੀ ਏ), ਐੱਮ ਬੀ ਏ ਐਗਰੀਬਿਜ਼ਨਸ, ਮਾਸਟਰ ਇਨ ਜਨਰਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਪ੍ਰੋਗਰਾਮਾਂ ਲਈ ਵੀ ਦਾਖਲਾ ਫਾਰਮ ਮੁਹੱਈਆ ਹੋਣਗੇ।

ਐੱਮ ਟੈੱਕ ਪ੍ਰੋਗਰਾਮਾਂ ਵਿੱਚ ਸਿਵਲ ਇੰਜਨੀਅਰਿੰਗ (ਹਾਈਡ੍ਰੋਲਜੀ ਐਂਡ ਵਾਟਰ ਰਿਸੋਰਸ ਇੰਜਨੀਅਰਿੰਗ/ਸਟ੍ਰਕਚਲਰ ਇੰਜਨੀਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ, ਫਾਰਮ ਮਸ਼ੀਨਰੀ ਐਂਡ ਪਾਵਰ ਇੰਜਨੀਅਰਿੰਗ, ਪ੍ਰੋਸੈਸਿੰਗ ਐਂਡ ਫੂਡ ਇੰਜਨੀਅਰਿੰਗ, ਸਾਇਲ ਐਂਡ ਵਾਟਰ ਇੰਜਨੀਰਿੰਗ ਵਿੱਚ ਦਾਖਲਿਆਂ ਲਈ ਬਿਨੈਪੱਤਰ ਦਿੱਤੇ ਜਾ ਸਕਦੇ ਹਨ । ਇਸ ਤੋਂ ਇਲਾਵਾ ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨ (ਐੱਮ ਸੀ ਏ) ਤਿੰਨ ਸਾਲਾ ਅਤੇ ਐੱਮ ਸੀ ਏ (ਲੇਟਰਲ ਐਂਟਰੀ) 2 ਸਾਲਾ ਲਈ ਵੀ ਅਪਲਾਈ ਕੀਤ ਜਾ ਸਕਦਾ ਹੈ। ਉਪਰੋਕਤ ਸਾਰੇ ਪ੍ਰੋਗਰਾਮਾਂ ਵਿੱਚ ਦਾਖਲਾ ਪ੍ਰਵੇਸ਼ ਪ੍ਰੀਖਿਆ ਦੇ ਆਧਾਰ ਤੇ ਹੋਵੇਗਾ। ਇਸ ਤੋਂ ਇਲਾਵਾ ਰਿਮੋਟ ਸੈਂਸਿੰਗ ਐਂਡ ਜਿਓਗਰਾਫਿਕ ਇਨਫਾਰਮੇਸ਼ਨ ਸਿਸਟਮ (ਜੀ ਆਈ ਐੱਸ) ਵਿੱਚ ਵੀ ਬਿਨਾਂ ਪ੍ਰਵੇਸ਼ ਪ੍ਰੀਖਿਆ ਤੋਂ ਦਾਖਲਾ ਲਿਆ ਜਾ ਸਕਦਾ ਹੈ । ਡਾ. ਸਿੱਧੂ ਨੇ ਦੱਸਿਆ ਕਿ ਪ੍ਰਵੇਸ਼ ਪ੍ਰੀਖਿਆ ਵਾਲੇ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਬਿਨੈਪੱਤਰ ਦੇਣ ਦੀ ਆਖਰੀ ਤਰੀਕ 19 ਜੂਨ ਹੈ । ਉਸ ਤੋਂ ਬਾਅਦ ਲੇਟ ਫੀਸ ਨਾਲ ਬਿਨੈਪੱਤਰ ਦਿੱਤੇ ਜਾ ਸਕਣਗੇ। ਬਿਨਾਂ ਪ੍ਰਵੇਸ਼ ਪ੍ਰੀਖਿਆਵਾਂ ਦੇ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਬਿਨੈਪੱਤਰ ਦੇਣ ਦੀ ਅੰਤਿਮ ਮਿਤੀ 12 ਜੁਲਾਈ 2020 ਹੈ। ਦਾਵੀਖਲਿਆਂ ਸੰਬੰਧੀ ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ ਉੱਪਰ ਦੇਖੀ ਜਾ ਸਕਦੀ ਹੈ।

Check Also

‘ਮਿਸ਼ਨ ਫਤਿਹ’ ਗੀਤ ‘ਚ ਅਮਿਤਾਭ ਬੱਚਨ, ਗੁਰਦਾਸ ਮਾਨ ਸਣੇ ਹੋਰ ਦਿੱਗਜ ਸ਼ਖਸਿਅਤਾਂ ਨੇ ਦਿੱਤਾ ਸੰਦੇਸ਼

ਚੰਡੀਗੜ੍ਹ: ਕੋਰੋਨਾ ਦੇ ਖਿਲਾਫ ਜੰਗ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫਤਿਹ …

Leave a Reply

Your email address will not be published. Required fields are marked *