ਨਵੀਂ ਦਿੱਲੀ : ਪਵਨ ਗੁਰੂ ਪਾਣੀ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਅਤੇ ਇਸ ਵਿੱਚ ਗੁਰੂ ਸਾਹਿਬ ਨੇ ਪਵਨ (ਹਵਾ) ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਪਰ ਅੱਜ ਉਹੀਓ ਹਵਾ ਅਤੇ ਉਹੀਓ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੋ ਰਹੇ ਹਨ। ਜੇਕਰ ਇਹ ਹਵਾ ਦੀ ਗੱਲ ਰਾਜਧਾਨੀ ਦਿੱਲੀ ਅੰਦਰ ਕਰੀਏ ਤਾਂ ਕੁਝ ਜਿਆਦਾ ਹੀ ਬੁਰਾ ਹਾਲ ਹੈ। ਇੱਥੇ ਹੀ ਬੱਸ ਨਹੀਂ ਹੁਣ ਤਾਂ ਰਾਜਧਾਨੀ ਅੰਦਰ ਆਕਸੀਜਨ ਬਾਰ ਤੱਕ ਖੁੱਲ੍ਹ ਗਏ ਹਨ। ਜੀ ਹਾਂ ਇਹ ਬਿਲਕੁਲ ਸੱਚ ਹੈ। ਜਾਣਕਾਰੀ ਮੁਤਾਬਿਕ ਇੱਥੋਂ ਦੇ ਰਹਿਣ ਵਾਲੇ ਆਰੀਵੀਰ ਕੁਮਾਰ ਨਾਮ ਦੇ ਇੱਕ ਵਿਅਕਤੀ ਨੇ ਇਸ ਸਾਲ ਮਈ ਵਿੱਚ ਦਿੱਲੀ ਦੇ ਸਾਕੇਤ ਵਿੱਚ ਆਕਸੀ ਬਾਰ ਖੋਲ੍ਹ ਦਿੱਤੀ ਸੀ।
ਇਸ ਬਾਰ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਤੁਸੀਂ 15 ਮਿੰਟ ਲਈ ਸ਼ੁੱਧ ਆਕਸੀਜਨ ਲੈ ਸਕਦੇ ਹੋ। ਸਿਰਫ ਇਹ ਹੀ ਨਹੀਂ, ਤੁਸੀਂ ਸੱਤ ਵੱਖੋ ਵੱਖਰੇ ਸੁਆਦ ਵਿਚ ਸ਼ੁੱਧ ਆਕਸੀਜਨ ਦਾ ਆਡਰ ਦੇ ਸਕਦੇ ਹੋ। ਇਨ੍ਹਾਂ ਸੁਆਦਾਂ ਵਿੱਚ ਸ਼ਾਮਲ ਹਨ- ਸਪਰੇਅਮਿੰਟ, ਪੇਪਰਮਿੰਟ, ਓਰੈਂਜ, ਸੀਨੇਮਨ, ਲੈਮੇਨਗ੍ਰਾਸ, ਲੈਵੰਡਰ, ਯਿਊਕਲਿਪਟਸ।
- Advertisement -
ਮੀਡੀਆ ਰਿਪੋਰਟਾਂ ਇਹ ਆਕਸੀਜਨ ਬਾਰ ਗ੍ਰਾਹਕਾਂ ਨੂੰ ਸ਼ੁੱਧ ਆਕਸੀਜਨ ਦਿੰਦਾ ਹੈ।ਇਸ ਤੋਂ ਇਲਾਵਾ ਉਹ ਆਪਣੇ ਮਨਪਸੰਦ ਸੁਆਦ ਵਾਲੀ ਹਵਾ ਲੈ ਸਕਦੇ ਹਨ। ਹਾਲਾਂਕਿ ਇਹ ਧਾਰਣਾ ਭਾਰਤ ਵਿਚ ਨਵੀਂ ਹੈ, ਪਰ ਵਿਦੇਸ਼ਾਂ ਵਿਚ ਇਹ ਬਹੁਤ ਸਾਰੀਆਂ ਥਾਵਾਂ ‘ਤੇ ਬਹੁਤ ਮਸ਼ਹੂਰ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਆਕਸੀਜਨ ਸਰੀਰ ਨੂੰ ਬਹੁਤ ਲਾਭ ਪਹੁੰਚਾਉਂਦੀ ਹੈ। ਦੱਸ ਦੇਈਏ ਕਿ ਇਹ ਬਾਰ ਦੱਖਣੀ ਦਿੱਲੀ ਦੇ ਸਿਲੈਕਟ ਸਿਟੀ ਵਾਕ ਮਾਲ ਵਿੱਚ ਸਥਿਤ ਹੈ। ਇੱਥੇ ਤੁਸੀਂ ਘੱਟੋ ਘੱਟ 299 ਰੁਪਏ ਵਿਚ 15 ਮਿੰਟਾਂ ਲਈ ਸੁਗੰਧਤ ਸ਼ੁੱਧ ਆਕਸੀਜਨ ਲੈ ਸਕਦੇ ਹੋ. ਹਾਲਾਂਕਿ ਅਰੋਮ ਦੇ ਅਨੁਸਾਰ ਕੀਮਤ ਵਧਦੀ ਹੈ।
ਕੁੱਲ ਮਿਲਾ ਕੇ ਸਿਰਫ ਦਿੱਲੀ ਵਿੱਚ ਹੀ ਨਹੀਂ ਜਿਸ ਤਰ੍ਹਾਂ ਅੱਜ ਪ੍ਰਦੂਸ਼ਨ ਕਾਰਨ ਦਿਨ-ਬ-ਦਿਨ ਹਵਾ ਦੂਸ਼ਿਤ ਹੁੰਦੀ ਜਾ ਰਹੀ ਹੈ ਤਾਂ ਬਹੁਤ ਜਲਦ ਅਜਿਹਾ ਸਮਾਂ ਆ ਜਾਵੇਗਾ ਕਿ ਥਾਂ ਥਾਂ ‘ਤੇ ਅਜਿਹੇ ਬਾਰ ਖੋਲ੍ਹਣ ਦੀ ਨੌਬਤ ਤੱਕ ਬਣ ਜਾਵੇਗੀ।