ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 18 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਸ਼ੁੱਕਰਵਾਰ ਨੂੰ ਸਿਹਤ ਮੰਤਰਾਲੇ ਵਲੋਂ ਜਾਰੀ ਅਪਡੇਟ ਦੇ ਮੁਤਾਬਕ , ਹੁਣ ਕੁਲ ਮਰੀਜ਼ਾਂ ਦੀ ਗਿਣਤੀ 1 ਲੱਖ 18 ਹਜ਼ਾਰ 447 ਹੈ। ਇਨ੍ਹਾਂ ‘ਚੋਂ 3,583 ਲੋਕ ਜਾਨ ਗਵਾ ਚੁੱਕੇ ਹਨ। ਰਾਹਤ ਦੀ ਗੱਲ ਹੈ ਕਿ ਕੋਰੋਨਾ ਨਾਲ ਜੰਗ ਜਿੱਤਣ ਵਾਲਿਆਂ ਦੀ ਗਿਣਤੀ ਤੇਜੀ ਨਾਲ ਵਧਦੀ ਜਾ ਰਹੀ ਹੈ। ਹੁਣ ਤੱਕ 48 ਹਜ਼ਾਰ 534 ਲੋਕ ਠੀਕ ਹੋ ਚੁੱਕੇ ਹਨ।
ਬੀਤੇ 24 ਘੰਟੇ ਦੇ ਅੰਦਰ 6,088 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 148 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਕੁੱਝ ਦਿਨਾਂ ਤੋਂ ਮਰੀਜ਼ਾਂ ਦੀ ਗਿਣਤੀ ਹਰ ਰੋਜ਼ 5 ਹਜ਼ਾਰ ਨੂੰ ਪਾਰ ਕਰ ਰਹੀ ਹੈ। ਬੁੱਧਵਾਰ ਨੂੰ ਵੀ 5,611 ਨਵੇਂ ਮਾਮਲੇ ਤਾਂ ਵੀਰਵਾਰ ਨੂੰ 5,609 ਨਵੇਂ ਮਾਮਲੇ ਸਾਹਮਣੇ ਆਏ ਸਨ। ਹੁਣੇ ਦੇਸ਼ ਵਿੱਚ 66 ਹਜ਼ਾਰ 330 ਐਕਟਿਵ ਮਾਮਲੇ ਹਨ।
ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ 41 ਹਜ਼ਾਰ 642 ਮਾਮਲੇ ਹਨ, 24 ਘੰਟੇ ਵਿੱਚ ਇੱਥੇ 2,345 ਨਵੇਂ ਮਾਮਲੇ ਦਰਜ ਹੋਏ। ਗੁਜਰਾਤ ਵਿੱਚ ਕੁੱਲ 12 ਹਜ਼ਾਰ 910 ਮਾਮਲੇ ਹਨ, ਇੱਥੇ 24 ਘੰਟੇ ਵਿੱਚ 371 ਕੇਸ ਦਰਜ ਹੋਏ, ਜਦਕਿ ਤਮਿਲਨਾਡੂ ਵਿੱਚ ਗੁਜਰਾਤ ਤੋਂ ਜ਼ਿਆਦਾ ਕੁੱਲ 13 ਹਜਾਰ 967 ਮਾਮਲੇ ਦਰਜ ਹੋ ਚੁੱਕੇ ਹਨ , ਇੱਥੇ 24 ਘੰਟੇ ਵਿੱਚ 776 ਨਵੇਂ ਮਾਮਲੇ ਸਾਹਮਣੇ ਆਏ ਹਨ।