ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਰੁਕਨ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਇੱਥੇ ਕੋਵਿਡ-19 ਨਾਲ ਸੰਕਰਮਿਤ 3000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ ਅਤੇ ਇਹ ਗਿਣਤੀ ਦਿਨੋਂ ਦਿਨ ਵਧ ਦੀ ਹੀ ਜਾ ਰਹੀ ਹੈ। ਜੌਹਨ ਹਾਪਕਿੰਸ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨਿਅਰਿੰਗ ( CSSE ) ਦੇ ਨਵੀਨਤਮ ਜਾਣਕਾਰੀ ਦੇ ਅਨੁਸਾਰ, ਸੰਯੁਕਤ ਰਾਜ ਅਮਰੀਕਾ ਵਿੱਚ ਕੋਵਿਡ-19 ਕਾਰਨ ਮਰਨਵਾਲਿਆਂ ਦੀ ਗਿਣਤੀ 3,000 ਤੋਂ ਜ਼ਿਆਦਾ ਹੋ ਗਈ ਹੈ।
ਰਿਪੋਰਟਾਂ ਦੇ ਮੁਤਾਬਕ ਸੋਮਵਾਰ ਤੱਕ (ਮੰਗਲਵਾਰ ਨੂੰ 01:30 GMT) ਸੰਯੁਕਤ ਰਾਜ ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਮੌਤਾਂ ਦਾ ਅੰਕੜਾ 3,008 ਪਹੁੰਚ ਗਿਆ ਹੈ। ਉਥੇ ਹੀ 163,000 ਤੋਂ ਜ਼ਿਆਦਾ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਨਿਊਯਾਰਕ ਰਾਜ ਵਿੱਚ ਸੰਕਰਮਣ ਅਤੇ ਮੌਤ ਦੇ ਮਾਮਲੇ ਸਭ ਤੋਂ ਜ਼ਿਆਦਾ ਹਨ। ਇੱਥੇ 67,000 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ ਅਤੇ 1,200 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਦੱਸ ਦਈਏ ਕਿ ਦੁਨੀਆ ਭਰ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਵਿਸ਼ਵਭਰ ਵਿੱਚ ਇਹ ਵਾਇਰਸ ਹੁਣ ਤੱਕ 37,638 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਚੁੱਕਿਆ ਹੈ। ਉੱਥੇ ਹੀ, 784,000 ਤੋਂ ਜ਼ਿਆਦਾ ਲੋਕ ਇਸ ਜਾਨਲੇਵਾ ਵਾਇਰਸ ਦੇ ਸੰਕਰਮਣ ਵਿੱਚ ਹੈ। ਹਾਲਾਂਕਿ ਚੰਗੀ ਖਬਰ ਇਹ ਹੈ ਕਿ ਹੁਣ ਤੱਕ 165 000 ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ।