ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੈਰਿਐਂਟ ਓਮੀਕਰੌਨ ਦੇ ਮਰੀਜ਼ਾਂ ਦੀ ਗਿਣਤੀ ਤੇਜੀ ਨਾਲ ਵੱਧਦੀ ਜਾ ਰਹੀ ਹੈ। ਹੁਣ ਤੱਕ ਇਹ ਕੁੱਲ 12 ਸੂਬਿਆਂ ਵਿੱਚ ਫੈਲ ਚੁੱਕਿਆ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ 54 ਮਰੀਜ਼ ਮਿਲੇ ਹਨ।
ਉੱਥੇ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ ਚਾਰ ਹੋਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਕੁਲ ਗਿਣਤੀ 26 ਹੋ ਗਈ , ਤੇਲੰਗਾਨਾ ਵਿੱਚ 20, ਰਾਜਸਥਾਨ ਵਿੱਚ 17, ਕਰਨਾਟਕ ਵਿੱਚ 14, ਗੁਜਰਾਤ ਵਿੱਚ 9, ਕੇਰਲ ਵਿੱਚ 15, ਉੱਤਰ ਪ੍ਰਦੇਸ਼ ਵਿੱਚ 2, ਆਂਧਰਾ ਪ੍ਰਦੇਸ਼, ਚੰਡੀਗੜ੍ਹ, ਤਾਮਿਲਨਾਡੂ ਅਤੇ ਪੱਛਮ ਬੰਗਾਲ ਵਿੱਚ ਇੱਕ – ਇੱਕ ਵਿਅਕਤੀ ਵਿੱਚ ਓਮੀਕਰੌਨ ਮਿਲਿਆ ਹੈ।
ਦੇਸ਼ ਵਿੱਚ ਹੁਣ ਓਮੀਕਰੌਨ ਦੇ ਕੁੱਲ ਮਾਮਲੇ 161 ਹੋ ਗਏ ਹਨ। ਉਥੇ ਹੀ ਇਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਕੋਰੋਨਾ ਦੇ 107 ਕੇਸ ਦਰਜ ਕੀਤੇ ਗਏ ਸਨ ਜੋ ਕਿ 6 ਮਹੀਨੇ ਬਾਅਦ ਕਿਸੇ ਵੀ ਇੱਕ ਦਿਨ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਮਹਾਰਾਸ਼ਟਰ ਵਿੱਚ ਵੀ ਕੋਰੋਨਾ ਦੇ ਮਾਮਲੇ ਵਿੱਚ ਤੇਜੀ ਵੇਖੀ ਗਈ ਹੈ।
6,563 New Cases reported in last 24 hours.
Less than 15,000 Daily New Cases reported for last 53 consecutive days now.#Unite2FightCorona#OmicronVariant pic.twitter.com/h65LQUSsKT
— #IndiaFightsCorona (@COVIDNewsByMIB) December 20, 2021